ਵਾਸ਼ਿੰਗਟਨ, 28 ਜੁਲਾਈ (ਪੰਜਾਬ ਮੇਲ)- ਅਮਰੀਕੀ ਸੰਸਦ ਦੀ ਮਹਿਲਾ ਮੈਂਬਰ ਗ੍ਰੇਸ ਮੇਂਗ ਨੇ ਕਿਹਾ ਹੈ ਕਿ ਹਿੰਦੂ, ਸਿੱਖ, ਬੋਧੀ ਅਤੇ ਜੈਨ ਸਮੇਤ ਵੱਖ-ਵੱਖ ਧਰਮਾਂ ਦੇ ਲੱਖਾਂ ਅਮਰੀਕੀਆਂ ਵੱਲੋਂ ਮਨਾਈ ਜਾਂਦੀ ਦੀਵਾਲੀ ਨੂੰ ਸੰਘੀ ਛੁੱਟੀ ਐਲਾਨ ਦਿੱਤਾ ਜਾਣਾ ਚਾਹੀਦਾ ਹੈ। ਵਕੀਲ ਤੋਂ ਸਿਆਸਤਦਾਨ ਬਣੀ ਮੇਂਗ ਨੇ ਦੇਸ਼ ਵਿਚ ਦੀਵਾਲੀ ਨੂੰ ਸੰਘੀ ਛੁੱਟੀ ਬਣਾਉਣ ਲਈ ਅਮਰੀਕੀ ਪ੍ਰਤੀਨਿਧੀ ਸਭਾ ਵਿਚ ਦੀਵਾਲੀ ਦਿਵਸ ਬਿੱਲ ਪੇਸ਼ ਕੀਤਾ ਹੈ।