ਵਾਸ਼ਿੰਗਟਨ, 17 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਪ੍ਰਸ਼ਾਸਨ ਨੇ ਸਿਆਟਲ ‘ਚ ਇਕ ਪੁਲਿਸ ਜੀਪ ਦੀ ਟੱਕਰ ਨਾਲ ਜ਼ਖ਼ਮੀ ਹੋਣ ਉਪਰੰਤ ਹੋਈ ਮੌਤ ਕਾਰਨ ਭਾਰਤੀ ਵਿਦਿਆਰਥਣ ਜਾਹਨਵੀ ਕੰਡੂਲਾ ਦੇ ਪਰਿਵਾਰ ਨੂੰ ਵੱਡਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਸਿਆਟਲ ਦੇ ਅਧਿਕਾਰੀਆਂ ਨੇ ਜਾਹਨਵੀ ਕੰਡੂਲਾ ਦੇ ਪਰਿਵਾਰ ਵੱਲੋਂ ਦਾਇਰ ਮੁਕੱਦਮੇ ਦਾ ਨਿਪਟਾਰਾ ਕਰਨ ਲਈ 29 ਮਿਲੀਅਨ ਡਾਲਰ (262 ਕਰੋੜ) ਦਾ ਭੁਗਤਾਨ ਕਰਨ ਲਈ ਸਹਿਮਤੀ ਦਿੱਤੀ ਹੈ। ਭਾਰਤ ਦੀ 23 ਸਾਲਾ ਗ੍ਰੈਜੂਏਟ ਵਿਦਿਆਰਥਣ ਜਾਹਨਵੀ ਕੰਡੂਲਾ ਦੀ ਜਨਵਰੀ 2023 ਵਿਚ ਇਕ ਪੁਲਿਸ ਅਧਿਕਾਰੀ ਵੱਲੋਂ ਚਲਾਈ ਜਾ ਰਹੀ ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ ਸੀ।
ਅਮਰੀਕਾ ‘ਚ ਜਾਹਨਵੀ ਕੰਡੂਲਾ ਦੇ ਪਰਿਵਾਰ ਨੂੰ ਮਿਲਣਗੇ 29 ਮਿਲੀਅਨ ਡਾਲਰ

