ਟੈਕਸਾਸ, 23 ਅਗਸਤ (ਪੰਜਾਬ ਮੇਲ)- ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਮੈਕਸੀਕੋ ਤੋਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਹਮਖਿਆਲੀ ਰਿਪਬਲਿਕਨ ਗਵਰਨਰਾਂ ਨਾਲ ਮੁਲਾਕਾਤ ਕਰਨਗੇ। ਇਨ੍ਹਾਂ ਵਿਚ ਆਇਓਵਾ ਦੇ ਗਵਰਨਰ ਕਿਮ ਰੇਨੋਲਡਸ, ਨੇਬਰਾਸਕਾ ਦੇ ਗਵਰਨਰ ਜਿਮ ਪੇਲਨ, ਓਕਲਾਹੋਮਾ ਦੇ ਗਵਰਨਰ ਕੇਵਿਨ ਸਟਿੱਟ, ਦੱਖਣੀ ਡਕੋਟਾ ਦੀ ਗਵਰਨਰ ਕ੍ਰਿਸਟੀ ਨੋਏਮ ਸ਼ਾਮਲ ਹਨ। ਇਨ੍ਹਾਂ ਸਾਰੇ ਚਾਰ ਗਵਰਨਰਾਂ ਨੇ ਓਪਰੇਸ਼ਨ ਲੋਨ ਸਟਾਰ ਲਈ ਸਮਰਥਨ ਅਤੇ ਸਰੋਤਾਂ ਦਾ ਵਾਅਦਾ ਕੀਤਾ ਹੈ, ਜੋ ਕਿ 2021 ਵਿਚ ਐਬੋਟ ਦੁਆਰਾ ਸ਼ੁਰੂ ਕੀਤੀ ਗਈ ਰਾਜ ਦੀ ਸਰਹੱਦ ਸੁਰੱਖਿਆ ਪਹਿਲਕਦਮੀ ਹੈ। ਟੈਕਸਾਸ ਨੇ ਇਸ ਪਹਿਲਕਦਮੀ ’ਤੇ ਹੁਣ ਤੱਕ ੰ5 ਬਿਲੀਅਨ ਤੋਂ ਵੱਧ ਖਰਚ ਕੀਤੇ ਹਨ।
ਗਵਰਨਰ ਗ੍ਰੇਗ ਐਬੋਟ ਨੇ ਕਿਹਾ ਕਿ ਘੁਸਪੈਠ ਦੀ ਆੜ ਵਿਚ ਹਥਿਆਰਬੰਦ ਤਸਕਰ ਵੀ ਅਮਰੀਕਾ ’ਚ ਘੁਸਪੈਠ ਕਰ ਰਹੇ ਹਨ। ਟੈਕਸਾਸ ਨੇ ਗੈਰ ਕਾਨੂੰਨੀ ਸਰਹੱਦੀ ਲਾਂਘਿਆਂ ਨੂੰ ਰੋਕਣ ਦੀ ਕੋਸ਼ਿਸ਼ ’ਚ ਰੀਓ ਗ੍ਰਾਂਡੇ ਨਦੀ ਦੇ ਕੁੱਝ ਹਿੱਸਿਆਂ ਵਿਚ ਬੈਰੀਅਰ ਲਾਉਣੇ ਸ਼ੁਰੂ ਕਰ ਦਿੱਤੇ ਹਨ।
ਇਸ ਬੈਰੀਅਰ ਵਿਚ ਕੁੱਝ ਲੋਕ ਫਸ ਕੇ ਮਾਰੇ ਜਾ ਚੁੱਕੇ ਹਨ ਅਤੇ ਕੋਰਟ ਦਾ ਵੀ ਕਹਿਣਾ ਹੈ ਕਿ ਇਹ ਬੈਰੀਅਰ ਅਣਮਨੁੱਖੀ ਹਨ।