#AMERICA

ਅਮਰੀਕਾ ‘ਚ ਗਰੀਨ ਕਾਰਡ ਪ੍ਰੋਸੈਸਿੰਗ ਬੰਦ; ਅਮਰੀਕਾ ਤੋਂ ਨੇਪਾਲ ਜਾਣਾ ਵੀ ਹੁਣ ਹੋਵੇਗਾ ਔਖਾ: ਅਟਾਰਨੀ ਜਸਪ੍ਰੀਤ ਸਿੰਘ

ਨਿਊਯਾਰਕ, 29 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਜਿਹੜੇ ਲੋਕਾਂ ਨੇ ਗਰੀਨ ਕਾਰਡ ਅਪਲਾਈ ਕੀਤੇ ਹਨ ਅਤੇ ਰਿਫਊਜੀ ਸਟੇਟਸ ਜਾਂ ਪੋਲੀਟੀਕਲ ਅਸੈਲਮ (ਸ਼ਰਣ) ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ਦੇ ਕੇਸਾਂ ‘ਤੇ ਜਿਹੜੇ ਲੋਕਾਂ ਦੇ ਕੇਸ ਪਾਸ ਹੋਏ ਹਨ, ਜਿਨ੍ਹਾਂ ਵਿਚ ਅਸੈਲਮ ਜਾਂ ਜਿਨ੍ਹਾਂ ਨੂੰ ਰਫਿਊਜੀ ਸਟੇਟਸ ਇਥੇ ਮਿਲਿਆ ਹੈ। ਉਹ ਭਾਵੇਂ ਗਰੀਨ ਕਾਰਡ ਅਪਲਾਈ ਕਰ ਸਕਦੇ ਹਨ ਪਰ ਉਨ੍ਹਾਂ ਦੀ ਜਿਹੜੀ ਗਰੀਨ ਕਾਰਡ ਦੀ ਪ੍ਰੋਸੈਸਿੰਗ ‘ਤੇ ਟਰੰਪ ਸਰਕਾਰ ਨੇ ਹੁਣ ਲੰਮੇ ਸਮੇਂ ਲਈ ਰੋਕ ਲਾ ਦਿੱਤੀ ਹੈ, ਉਸ ਨੇ ਮੁਸ਼ਕਲ ਵਧਾ ਦਿੱਤੀ ਹੈ। ਇਸ ਦੀ ਜਾਣਕਾਰੀ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਡਿਪਾਰਟਮੈਂਟ ਆਫ਼ ਹੋਮਲੈਡ ਸਕਿਉਰਿਟੀ ਵੱਲੋਂ ਜਾਰੀ ਕੀਤੀ ਗਈ ਹੈ। ਅਮਰੀਕਾ ਦੇ ਉੱਘੇ ਅਟਾਰਨੀ (ਵਕੀਲ) ਜਸਪ੍ਰੀਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਅਸੈਲਮ ਦੇ ਕੇਸ ਪਾਸ ਹੋਏ ਹਨ ਜਾਂ ਜਿਨ੍ਹਾਂ ਨੂੰ ਰਿਫਊਜੀ ਸਟੇਟਸ ਮਿਲਿਆ ਹੈ। ਉਹਦੀ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਇੰਤਜ਼ਾਰ ਕਰਨੀ ਪਵੇਗੀ। ਜਿਹੜੇ ਸਕਿਉਰਿਟੀ ਕੰਸਰਨ ਦੇ ਵਿਚ ਨਹੀ ਆਉਂਦੇ। ਉਨ੍ਹਾਂ ਵਿਚ ਕਿਯੂ.ਆਰ. ਦੇ ਵੀਜ਼ੇ ਦੇ ਲੋਕ ਹਨ। ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਐਗਜ਼ੈਕਿਟਵ ਆਰਡਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਰੀ ਕੀਤਾ ਹੈ। ਆਰਡਰ ਅਨੁਸਾਰ ਜਿਹੜੇ ਲੋਕ ਅਮਰੀਕਾ ਦੀ ਸਕਿਉਰਿਟੀ ਨੂੰ ਖਤਰਾ ਬਣੇ ਹਨ ਜਾਂ ਉਨ੍ਹਾਂ ਲੋਕਾਂ ਨੂੰ ਵੈਟ ਕੀਤਾ ਜਾਏਗਾ ਅਤੇ ਦੇਖਿਆ ਜਾਏਗਾ ਕਿ ਉਹ ਯੋਗ ਹੈ ਜਾਂ ਨਹੀ। ਉੱਘੇ ਅਟਾਰਨੀ (ਵਕੀਲ) ਨੇ ਇਹ ਵੀ ਦੱਸਿਆ ਕਿ ਫਿਲਹਾਲ ਜਿਹੜੇ ਲੋਕਾਂ ਦੀ ਹੁਣ ਅਸੈਲਮ ਦੇ ਕੇਸ ਪਾਸ ਹੋਣ ਤੋ ਬਾਅਦ ਗਰੀਨ ਕਾਰਡ ਅਪਲਾਈ ਕੀਤੇ ਹਨ ਜਾਂ ਰਿਫਊਜੀ ਹੋਣ ਦੇ, ਉਨ੍ਹਾਂ ਦੀ ਪ੍ਰੋਸੈਗਿੰਗ ‘ਤੇ ਪੱਕੇ ਤੌਰ ‘ਤੇ ਰੋਕ ਲਾ ਦਿੱਤੀ ਗਈ ਹੈ। ਆਉਂਦੇ ਦਿਨਾਂ ਵਿਚ ਦੇਖਿਆ ਜਾਏਗਾ ਕਿ ਟਰੰਪ ਸਰਕਾਰ ਦਾ ਇਮਪੈਕਟ ਕਿਹੜੇ-ਕਿਹੜੇ ਦੇਸ਼ਾਂ ‘ਤੇ ਪਵੇਗਾ। ਅਟਾਰਨੀ ਨੇ ਦੱਸਿਆ ਕਿ ਜਿਹੜੇ ਲੋਕ ਇੰਡੀਆ ਪੰਜਾਬ ਜਾਂ ਹਰਿਆਣਾ ਦੇ ਹਨ। ਜਿਨ੍ਹਾਂ ਦੇ ਕੇਸ ਪਾਸ ਹੋਏ ਹਨ, ਉਨ੍ਹਾਂ ਵਿਚੋਂ ਕਾਫ਼ੀਆ ਦੇ ਗਰੀਨ ਕਾਰਡ ਅਪਲਾਈ ਹੋਏ ਹਨ, ਜੋ ਸਾਰੇ ਪ੍ਰੋਸੈਗਿੰਗ ਦੇ ਅਧੀਨ ਹਨ, ਉਨ੍ਹਾਂ ਨੂੰ ਵੀ ਰੋਕ ਦਿੱਤਾ ਗਿਆ ਹੈ। ਚਾਹੇ ਉਹ ਕਿਸੇ ਵੀ ਦੇਸ਼ ਦੇ ਲੋਕਾਂ ਨੇ ਇੱਥੇ ਅਸੈਲਮ ਕੀਤੀ ਹੋਵੇ। ਇਸ ਤੋਂ ਇਲਾਵਾ ਜਸਪ੍ਰੀਤ ਸਿੰਘ ਅਟਾਰਨੀ ਨੇ ਇਹ ਵੀ ਦੱਸਿਆ ਕਿ ਜਿਹੜੇ-ਜਿਹੜੇ ਲੋਕਾਂ ਦੇ ਕੇਸ ਪਾਸ ਹੁੰਦੇ ਹਨ ਅਤੇ ਉਹ ਬਾਅਦ ਵਿਚ ਨੇਪਾਲ ਰਾਹੀਂ ਭਾਰਤ ਚਲੇ ਜਾਂਦੇ ਹਨ। ਹੁਣ ਉਨ੍ਹਾਂ ਦੀ ਵਾਪਸੀ ਵਿਚ ਵੀ ਮੁਸ਼ਕਲ ਆ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਕੁਝ ਕਲਾਇੰਟਾਂ ਦੀਆਂ ਫੋਨ ਕਾਲਾਂ ਵੀ ਉਨ੍ਹਾਂ ਨੂੰ ਆਈਆਂ ਹਨ। ਜਿਹੜੇ ਨੇਪਾਲ ਗਏ ਸੀ, ਉਨ੍ਹਾਂ ਨੇ ਅਮਰੀਕਾ ਵਾਪਸ ਆਉਣ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨੂੰ ਜਹਾਜ਼ ਵਿਚ ਚੜ੍ਹਨ ਨਹੀ ਦਿੱਤਾ ਗਿਆ। ਜਿਹੜੇ ਲੋਕ ਇਥੋਂ ਟਰੈਵਲ ਡਾਕੂਮੈਂਟ ਲੈ ਕੇਸ ਪਾਸ ਹੋਣ ਤੋਂ ਬਾਅਦ ਨੇਪਾਲ ਵਗੈਰਾ ਜਾਂਦੇ ਹਨ, ਹੁਣ ਉਨ੍ਹਾਂ ਨੂੰ ਵਿਸੇਸ਼ ਤੌਰ ‘ਤੇ ਆਪਣਾ ਧਿਆਨ ਰੱਖਣ ਦੀ ਲੋੜ ਹੈ। ਕਿਉਂਕਿ ਉਨ੍ਹਾਂ ਨੂੰ ਨੇਪਾਲ ਦੇ ਏਅਰਪੋਰਟ ‘ਤੇ ਰੋਕਿਆ ਜਾ ਰਿਹਾ ਹੈ। ਅਤੇ ਭਾਰਤੀ ਲੋਕਾਂ ਨੂੰ ਹੁਣ ਨੇਪਾਲ ਰਾਹੀਂ ਆਪਣੇ ਦੇਸ਼ ਵਿਚ ਜਾਣਾ ਔਖਾ ਹੋ ਗਿਆ ਹੈ।