#AMERICA

ਅਮਰੀਕਾ ‘ਚ ਕਰੋਨਾ ਦੇ 10 ਹਜ਼ਾਰ ਤੋਂ ਵੱਧ ਆਏ ਕੇਸਾਂ ਨੇ ਵਧਾਈ ਚਿੰਤਾ

-21 ਲੋਕਾਂ ਦੀ ਹੋਈ ਮੌਤ
ਵਾਸ਼ਿੰਗਟਨ, 5 ਸਤੰਬਰ (ਪੰਜਾਬ ਮੇਲ)- ਇੱਕ ਵਾਰ ਫਿਰ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਕੋਰੋਨਾ ਤੋਂ ਬਾਅਦ ਹੁਣ ਉਸਦਾ ਨਵਾਂ ਵੇਂਰੀਐਂਟ ਪੀਰੋਲਾ ਨੇ ਕਹਿਰ ਮਚਾਇਆ ਹੈ। ਦੱਸ ਦੇਈਏ ਕਿ ਇਸ ਵੇਂਰੀਐਂਟ ਦੇ ਅਮਰੀਕਾ ‘ਚ 10 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ ਤੇ 21 ਮੌਤਾਂ ਹੋਣ ਦੀ ਖਬਰ ਸਾਹਮਣੇ ਆਈ ਹੈ। ਅਮਰੀਕਾ, ਦੱਖਣੀ ਅਫਰੀਕਾ ਤੇ ਇਜ਼ਰਾਇਲ ਵਰਗੇ ਦੇਸ਼ਾਂ ‘ਚ ਇਹ ਵੇਰੀਐਂਟ ਤੇਜੀ ਨਾਲ ਵੱਧ ਰਿਹਾ ਹੈ। ਇਕ ਹਫਤੇ ‘ਚ 10 ਹਜ਼ਾਰ ਕੇਸ ਆਏ ਹਨ ਤੇ ਮੌਤਾਂ ਦੇ ਮਾਮਲੇ ‘ਚ 21 ਫੀਸਦੀ ਵਾਧਾ ਹੋਇਆ ਹੈ। ਦੱਸਣਯੋਗ ਹੈ ਕਿ ਇਹ ਓਮੀਕਰੋਨ ਦਾ ਹੀ ਨਵਾਂ ਰੂਪ ਹੈ ਜੋ ਕਿ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ।ਕੋਰੋਨਾ ਦੇ ਇਸ ਨਵੇਂ ਵੇਰੀਐਂਟ ਕਾਰਨ ਹੋ ਸਕਦਾ ਹੈ ਮੁੜ ਮਾਸਕ ਲਾਗੂ ਹੋ ਜਾਣ।ਜਿਵੇਂ ਪਹਿਲਾਂ ਜਨਤਕ ਥਾਂਵਾਂ ‘ਤੇ ਮਾਸਕ ਤੇ ਸੈਨੀਟਾਈਜ਼ਰ, ਫੁੱਟ ਦੀ ਦੂਰੀ ਲਾਜ਼ਮੀ ਕੀਤੀ ਗਈ ਸੀ।

Leave a comment