#AMERICA

ਅਮਰੀਕਾ ‘ਚ ਅਗਵਾ ਹੋਣ ਮਗਰੋਂ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼

-ਗੈਂਗਸਟਰਾਂ ਨੇ ਉਸ ਦੇ ਪਿਤਾ ਤੋਂ ਮੰਗੇ ਸੀ 1200 ਸੌ ਡਾਲਰ
ਨਿਊਯਾਰਕ, 9 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਇਕ ਭਾਰਤੀ ਵਿਦਿਆਰਥੀ ਜੋ 20 ਮਾਰਚ ਤੋਂ ਲਾਪਤਾ ਸੀ, ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਸ ਦੇ ਪਰਿਵਾਰ ਤੋਂ ਭਾਰਤ ‘ਚ 1200 ਡਾਲਰ ਤੱਕ ਦੀ ਰਕਮ ਦੀ ਮੰਗ ਕੀਤੀ ਗਈ ਸੀ। ਇਸ ਭਾਰਤੀ ਵਿਦਿਆਰਥੀ ਦਾ ਪਿਛੋਕੜ ਅੰਬੇਡਕਰ ਨਗਰ, ਨਾਚਰ (ਹੈਦਰਾਬਾਦ) ਦੇ ਨਾਲ ਸੰਬੰਧਤ ਸੀ।
ਭਾਰਤ ਦੇ ਨਿਊਯਾਰਕ ਕੌਂਸਲੇਟ ਪੁਲਿਸ ਦੀ ਜਾਂਚ ਵਿਚ ਪੂਰਾ ਸਹਿਯੋਗ ਕਰ ਰਿਹਾ ਹੈ। ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਦੀ ਮੌਤ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਪਰਿਵਾਰ ਦਾ ਦੋਸ਼ ਹੈ ਕਿ ਮ੍ਰਿਤਕ ਲੜਕੇ ਦੇ ਪਿਤਾ ਕੋਲੋਂ 1200 ਡਾਲਰ ਦੀ ਮੰਗ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਇਹ ਵਿਦਿਆਰਥੀ 20 ਮਾਰਚ ਤੋਂ ਅਮਰੀਕਾ ਤੋ ਲਾਪਤਾ ਸੀ ਅਤੇ ਹੁਣ ਉਸ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤ ਦਾ ਨਿਊਯਾਰਕ ਕੌਂਸਲੇਟ ਪੁਲਿਸ ਜਾਂਚ ਵਿਚ ਸਹਿਯੋਗ ਕਰ ਰਿਹਾ ਹੈ ਅਤੇ ਮ੍ਰਿਤਕ ਵਿਦਿਆਰਥੀ ਦੀ ਪਛਾਣ ਮੁਹੰਮਦ ਅਬਦੁਲ ਅਰਾਫਾਤ (25) ਵਜੋਂ ਹੋਈ ਹੈ। ਮ੍ਰਿਤਕ ਮਈ 2023 ਵਿਚ ਉੱਚ ਸਿੱਖਿਆ ਲਈ ਅਮਰੀਕਾ ਗਿਆ ਸੀ। ਉਹ ਕਲੀਵਲੈਂਡ ਯੂਨੀਵਰਸਿਟੀ  ਵਿਚ ਐੱਮ.ਐੱਸ. ਦੀ ਪੜ੍ਹਾਈ ਕਰ ਰਿਹਾ ਸੀ।