ਸੈਕਰਾਮੈਂਟੋ,ਕੈਲੀਫੋਰਨੀਆ, 20 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਅਫਗਾਨਿਸਤਾਨ ਵਿੱਚ ਬਗਰਾਮ ਹਵਾਈ ਅੱਡਾ ਆਪਣੇ ਨਿਯੰਤਰਣ ਹੇਠ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਖੇਤਰ ਵਿੱਚ ਚੀਨ ਦੀਆਂ ਗਤੀਵਿਧੀਆਂ ਉਪਰ ਨਜਰ ਰੱਖਣ ਲਈ ਅਜਿਹਾ ਕਰਨਾ ਜਰੂਰੀ ਹੈ। 2021 ਵਿੱਚ ਅਫਗਾਨਿਸਤਾਨ ਵਿੱਚੋਂ ਅਮਰੀਕੀ ਫੌਜਾਂ ਹਟਾਉਣ ਤੋਂ ਪਹਿਲਾਂ ਫੈਲੀ ਅਫਰਾ ਤਫਰੀ ਦਰਮਿਆਨ ਅਮਰੀਕਾ ਨੇ ਇਥੇ ਆਪਣੀ ਫੌਜੀ ਛਾਊਣੀ ਖਤਮ ਕਰ ਦਿੱਤੀ ਸੀ ਤੇ ਨਤੀਜੇ ਵਜੋਂ ਅਫਗਾਨਿਸਤਾਨ ਤਾਲਿਬਾਨ ਦੇ ਕਬਜ਼ੇ ਵਿੱਚ ਆ ਗਿਆ ਸੀ। ਇੰਗਲੈਂਡ ਦੌਰੇ ਦੇ ਅੰਤਿਮ ਦਿਨ ਟਰੰਪ ਨੇ ਕਿਹਾ ਅਫਗਾਨਿਸਤਾਨ ਨੂੰ ਸਾਡੇ ਕੋਲੋਂ ਕੁਝ ਚੀਜ਼ਾਂ ਦੀ ਲੋੜ ਹੈ ਤੇ ਸਾਨੂੰ ਬਰਗਾਮ ਹਵਾਈ ਅੱਡੇ ਉਪਰ ਕੰਟਰੋਲ ਚਾਹੀਦਾ ਹੈ। ਅਸੀਂ ਇਹ ਹਵਾਈ ਅੱਡਾ ਵਾਪਿਸ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨਾਂ ਕਿਹਾ ਕਿ ਅਸੀਂ ਇਹ ਹਵਾਈ ਅੱਡਾ ਇਸ ਲਈ ਚਹੁੰਦੇ ਹਾਂ ਕਿਉਂਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਜਿਥੇ ਚੀਨ ਪ੍ਰਮਾਣੂ ਹਥਿਆਰ ਬਣਾਉਂਦਾ ਹੈ, ਉਥੇ ਪਹੁੰਚਣ ਲਈ ਇਸ ਹਵਾਈ ਅੱਡੇ ਤੋਂ ਇੱਕ ਘੰਟਾ ਲੱਗਦਾ ਹੈ।
ਅਮਰੀਕਾ ਅਫਗਾਨਿਸਤਾਨ ਵਿੱਚ ਹਵਾਈ ਅੱਡਾ ਆਪਣੇ ਕਬਜ਼ੇ ਵਿੱਚ ਲਵੇਗਾ- ਟਰੰਪ

