#AMERICA

ਅਬਰਾਹਮ ਲਿੰਕਨ ਦੇ ਹੱਤਿਆਰੇ ਨੂੰ ਫੜਨ ਲਈ ਜਾਰੀ ਕੀਤਾ ਇਨਾਮ ਵਾਲਾ ਪੋਸਟਰ ਡੇਢ ਲੱਖ ਡਾਲਰ ਤੋਂ ਵਧ ‘ਚ ਵਿਕਿਆ

ਸੈਕਰਾਮੈਂਟੋ, 2 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- 1865 ਵਿਚ ਅਮਰੀਕਾ ਦੇ ਤਤਕਾਲ ਰਾਸ਼ਟਰਪਤੀ ਅਬਰਾਹਮ ਲਿੰਕਨ ਦੀ ਹੱਤਿਆ ਲਈ ਜ਼ਿੰਮੇਵਾਰ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਰੱਖੇ ਇਨਾਮ ਵਾਲਾ ਪੋਸਟਰ ਇਕ ਨਿਲਾਮੀ ਦੌਰਾਨ 1,66,375 ਡਾਲਰ ਵਿਚ ਵਿਕਿਆ ਹੈ। ਇਹ ਪੋਸਟਰ 20 ਅਪ੍ਰੈਲ, 1865 ਨੂੰ ਜਾਰੀ ਕੀਤਾ ਗਿਆ ਸੀ, ਜਿਸ ਵਿਚ ਜੌਹਨ ਵਿਲਕਸ ਬੂਥ ਤੇ ਉਸ ਦੇ 2 ਸਾਥੀਆਂ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ ਇਕ ਲੱਖ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ। ਬੂਥ ਨੇ 14 ਅਪ੍ਰੈਲ, 1865 ਨੂੰ ਵਾਸ਼ਿੰਗਟਨ, ਡੀ.ਸੀ. ਵਿਚ ਫੋਰਡਸ ਥੀਏਟਰ ਵਿਖੇ ਅਬਰਾਹਮ ਲਿੰਕਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਨੇਟ ਡੀ ਸੈਂਡਰਜ ਆਕਸ਼ਨਜ ਜਿਸ ਨੇ ਇਸ ਪੋਸਟਰ ਨੂੰ ਨਿਲਾਮ ਕੀਤਾ, ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਇਸ ਵਿਸ਼ੇਸ਼ ਪੋਸਟਰ ਦੀ ਨਿਲਾਮੀ ਇਕ ਲੱਖ ਡਾਲਰ ਤੋਂ ਸ਼ੁਰੂ ਹੋਈ।

Leave a comment