#OTHERS

ਅਫਗਾਨਿਸਤਾਨ ‘ਚ 4.0 ਤੀਬਰਤਾ ਨਾਲ ਭੂਚਾਲ ਦੇ ਲੱਗੇ ਝਟਕੇ

ਕਾਬੁਲ, 27 ਦਸੰਬਰ (ਪੰਜਾਬ ਮੇਲ)- ਅਫਗਾਨਿਸਤਾਨ ਵਿਚ ਸ਼ਨੀਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰੈਕਟਰ ਸਕੇਲ ‘ਤੇ 4.0 ਦਰਜ ਕੀਤੀ ਗਈ ਹੈ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐੱਨ.ਸੀ.ਐੱਸ.) ਅਨੁਸਾਰ ਇਹ ਭੂਚਾਲ ਜ਼ਮੀਨ ਦੇ ਅੰਦਰ 110 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਦਾ ਹਿੰਦੂ ਕੁਸ਼ ਖੇਤਰ ਬਹੁਤ ਜ਼ਿਆਦਾ ਸਰਗਰਮ ਸਿਸਮਿਕ ਜ਼ੋਨ ਵਿਚ ਆਉਂਦਾ ਹੈ, ਜਿਸ ਕਾਰਨ ਇੱਥੇ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਇਸ ਤੋਂ ਪਹਿਲਾਂ 19 ਦਸੰਬਰ ਨੂੰ ਵੀ ਇਸ ਖੇਤਰ ਵਿਚ 5.3 ਅਤੇ 4.6 ਦੀ ਤੀਬਰਤਾ ਵਾਲੇ ਦੋ ਭੂਚਾਲ ਆਏ ਸਨ, ਜੋ ਸਥਾਨਕ ਲੋਕਾਂ ਵਿਚ ਦਹਿਸ਼ਤ ਦਾ ਕਾਰਨ ਬਣੇ।
ਸੰਯੁਕਤ ਰਾਸ਼ਟਰ ਅਨੁਸਾਰ ਲਗਾਤਾਰ ਆ ਰਹੇ ਇਹ ਝਟਕੇ ਦਹਾਕਿਆਂ ਦੇ ਸੰਘਰਸ਼ ਅਤੇ ਗਰੀਬੀ ਨਾਲ ਜੂਝ ਰਹੇ ਲੋਕਾਂ ਲਈ ਹੋਰ ਵੀ ਵੱਡੀ ਚੁਣੌਤੀ ਬਣ ਰਹੇ ਹਨ, ਕਿਉਂਕਿ ਇਨ੍ਹਾਂ ਭਾਈਚਾਰਿਆਂ ਕੋਲ ਅਜਿਹੀਆਂ ਆਫ਼ਤਾਂ ਨਾਲ ਨਜਿੱਠਣ ਲਈ ਸੀਮਤ ਸਰੋਤ ਹਨ।