#AMERICA

ਅਦਾਲਤ ‘ਚ ਜੱਜ ਨੂੰ ਗੋਲੀ ਮਾਰਨ ਵਾਲਾ ਪੁਲਿਸ ਅਧਿਕਾਰੀ ਕਾਬੂ

ਨਿਊਯਾਰਕ, 21 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਇਸ ਵਾਰ ਇਕ ਜੱਜ ਨੂੰ ਅਦਾਲਤ ‘ਚ ਬੰਦੂਕ ਕਲਚਰ ‘ਚ ਸ਼ਾਮਲ ਹੋਣ ਲਈ ਮਜਬੂਰ ਹੋਣਾ ਪਿਆ। ਜਿਸ ‘ਚ ਇਕ 54 ਸਾਲਾ ਦਾ ਜ਼ਿਲ੍ਹਾ ਜੱਜ ਕੇਵਿਨ ਮੁਲਿਨ ਨੂੰ ਲੈਚਰ ਕਾਉਂਟੀ ਸ਼ੈਰਿਫ਼ ਸ਼ੌਨ ਐੱਮ. ਸਟੇਨਜ਼, ਜੋ ਲੈਚਰ ਕਾਉਂਟੀ, ਕੈਂਟਕੀ ਰਾਜ ‘ਚ ਵ੍ਹਾਈਟਸਬਰਗ ਜ਼ਿਲ੍ਹਾ ਅਦਾਲਤ ‘ਚ ਸੇਵਾ ਨਿਭਾ ਰਿਹਾ ਸੀ। ਉਸ ਨੇ ਉਸ ਦੇ ਚੈਂਬਰ ‘ਚ ਜਾ ਕੇ ਉਸ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਗੋਲੀਬਾਰੀ ਦੇ ਸਮੇਂ ਅਦਾਲਤ ‘ਚ ਲਗਭਗ 50 ਦੇ ਲੋਕ ਮੌਜੂਦ ਸਨ। ਕੈਂਟਕੀ ਸਟੇਟ ਪੁਲਿਸ ਦੇ ਬੁਲਾਰੇ ਮੈਟ ਗੇਹਾਰਟ ਦੇ ਅਨੁਸਾਰ, ਸ਼ੌਨ, ਜੋ ਪਿਛਲੇ 8 ਸਾਲਾਂ ਤੋਂ ਉਸੇ ਕਾਉਂਟੀ ‘ਚ ਸ਼ੈਰਿਫ ਦੇ ਵਜੋਂ ਕੰਮ ਕਰ ਰਿਹਾ ਹੈ।
ਬੀਤੇ ਦਿਨੀਂ ਵੀਰਵਾਰ ਦੁਪਹਿਰ ਦੇ 3:00 ਵਜੇ ਦੇ ਕਰੀਬ ਵ੍ਹਾਈਟਸਬਰਗ ਕੋਰਟਹਾਊਸ ‘ਚ ਪਹੁੰਚਿਆ ਅਤੇ ਐਮਰਜੈਂਸੀ ਵਜੋਂ ਜੱਜ ਮੁਲਿਨ ਨਾਲ ਵੱਖਰੇ ਤੌਰ ‘ਤੇ ਗੱਲ ਕਰਨ ਦੀ ਇਜਾਜ਼ਤ ਮੰਗੀ। ਇਸ ਤੋਂ ਬਾਅਦ ਜੱਜ ਉਸ ਨੂੰ ਆਪਣੇ ਚੈਂਬਰ ‘ਚ ਲੈ ਗਿਆ ਅਤੇ ਚੈਂਬਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਬਾਹਰ ਵਰਾਂਡੇ ‘ਚ ਇੰਤਜ਼ਾਰ ਕਰ ਰਹੇ ਲੋਕਾਂ ਨੇ ਦੱਸਿਆ ਕਿ ਦੋਵਾਂ ਵਿਚਾਲੇ ਲੰਮੀ ਤਕਰਾਰ ਹੋਈ। ਹਾਲਾਂਕਿ, ਪੁਲਿਸ ਨੇ ਕਿਹਾ ਕਿ ਗੋਲੀ ਚੱਲਣ ਦੀ ਆਵਾਜ਼ ਸੁਣੀ ਗਈ ਅਤੇ ਫਿਰ ਸ਼ਰੀਫ ਸ਼ਾਨ ਨੇ ਆਪਣੇ ਹੱਥ ਖੜੇ ਕਰ ਕੇ ਆਤਮ ਸਮਰਪਣ ਕਰ ਦਿੱਤਾ।
ਸ਼ੁੱਕਰਵਾਰ ਨੂੰ ਇਹ ਖੁਲਾਸਾ ਹੋਇਆ ਸੀ ਕਿ ਜੱਜ ਚੈਂਬਰ ‘ਚ ਦਾਖਲ ਹੋਣ ‘ਤੇ ਗੋਲੀਆਂ ਲੱਗਣ ਕਾਰਨ ਮੌਕੇ ‘ਤੇ ਹੀ ਮ੍ਰਿਤਕ ਪਾਇਆ ਗਿਆ। ਸੈਰਿਫ ਨੇ ਜੱਜ ਦੀ ਹੱਤਿਆ ਕਿਉਂ ਕੀਤੀ, ਇਸ ਦਾ ਕਾਰਨ ਅਜੇ ਤੱਕ ਪਤਾ ਨਹੀ ਲੱਗਾ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਵਾਂ ਵਿਚਾਲੇ ਲੜਾਈ ਕਿਸ ਕਾਰਨ ਹੋਈ। ਪੁਲਿਸ ਨੇ ਸ਼ੈਰਿਫ ਸ਼ੌਨ ਸਟੀਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਕਤਲ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।