ਨਵੀਂ ਦਿੱਲੀ, 17 ਅਕਤੂਬਰ (ਪੰਜਾਬ ਮੇਲ)- ਅਦਾਕਾਰਾ ਵਹੀਦਾ ਰਹਿਮਾਨ ਅੱਜ ਵੱਕਾਰੀ ਦਾਦਾ ਸਾਹੇਬ ਫਾਲਕੇ ਅਵਾਰਡ ਪ੍ਰਾਪਤ ਕਰਨ ਵਾਲੀ ਅੱਠਵੀਂ ਮਹਿਲਾ ਕਲਾਕਾਰ ਬਣ ਗਈ, ਜੋ ਭਾਰਤੀ ਸਿਨੇਮਾ ਦੇ ਖੇਤਰ ਵਿਚ ਸਭ ਤੋਂ ਵੱਡਾ ਸਨਮਾਨ ਹੈ। ਉਨ੍ਹਾਂ ਨੇ ਇਹ ਸਨਮਾਨ ਫਿਲਮ ਉਦਯੋਗ ਅਤੇ ਇਸਦੇ ਵੱਖ-ਵੱਖ ਵਿਭਾਗਾਂ ਨੂੰ ਸਮਰਪਿਤ ਕੀਤਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇੱਥੇ ਵਿਗਿਆਨ ਭਵਨ ਵਿੱਚ 69ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਦੌਰਾਨ ਵਹੀਦਾ ਰਹਿਮਾਨ (85) ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ।