ਵੈਨਕੂਵਰ, 15 ਜੁਲਾਈ (ਮਲਕੀਤ ਸਿੰਘ/ਪੰਜਾਬ ਮੇਲ)- ਅਗਾਸਿਸ ਇਲਾਕੇ ’ਚ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ ਤਿੰਨ ਮਨੁੱਖੀ ਜਾਨਾਂ ਜਾਣ ਦੀ ਦੁੱਖਦਾਈ ਸੂਚਨਾ ਮਿਲੀ ਹੈ। ਜਿਨ੍ਹਾਂ ’ਚ ਇਕ ਛੋਟਾ ਬੱਚਾ ਵੀ ਸੀ। ਪ੍ਰਾਪਤ ਵੇਰਵਿਆਂ ਮੁਤਾਬਕ ਅਗਾਸਿਸ ਦੇ ਲੋਹੀਡ ਹਾਈਵੇ ’ਤੇ ਇਕ ਟਰੈਕਟਰ ਟਰੇਲਰ ਅਤੇ ਇਕ ਗੱਡੀ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋਈ, ਜਿਸ ਕਾਰਨ ਇਕ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਇਕ ਛੋਟੇ ਬੱਚੇ ਸਣੇ ਜ਼ਖਮੀ ਹੋਏ ਇਕ ਹੋਰ ਵਿਅਕਤੀ ਨੂੰ ਹਵਾਈ ਐਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਪ੍ਰੰਤੂ ਜਖ਼ਮਾਂ ਦੀ ਤਾਬ ਨਾ ਝਲਦਿਆਂ ਅੱਜ ਛੋਟੇ ਬੱਚੇ ਸਮੇਤ ਦੂਸਰੇ ਜਖ਼ਮੀ ਵਿਅਕਤੀ ਦੀ ਮੌਤ ਹੋ ਗਈ।
ਅਗਾਸਿਸ ’ਚ ਵਾਪਰੇ ਸੜਕ ਹਾਦਸੇ ’ਚ ਤਿੰਨ ਮੌਤਾਂ : ਮ੍ਰਿਤਕਾਂ ’ਚ ਬੱਚਾ ਵੀ ਸ਼ਾਮਿਲ
