#INDIA

ਅਗਲੀ ਸਰਕਾਰ ਦੇ ਫ਼ੈਸਲਿਆਂ ‘ਚ ਸਰਬਸੰਮਤੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗਾ: ਮੋਦੀ

ਨਵੀਂ ਦਿੱਲੀ, 7 ਜੂਨ (ਪੰਜਾਬ ਮੇਲ)- ਕੌਮੀ ਜਮਹੂਰੀ ਗੱਠਜੋੜ (ਐੱਨ.ਡੀ.ਏ.) ਦਾ ਨੇਤਾ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਲਗਾਤਾਰ ਤੀਜੀ ਵਾਰ ਸਰਕਾਰ ਬਣਾ ਰਿਹਾ ਇਹ ਗੱਠਜੋੜ ਸੱਚਮੁੱਚ ਭਾਰਤ ਦੀ ਭਾਵਨਾ, ਆਤਮਾ ਤੇ ਜੜ੍ਹਾਂ ਦਾ ਪ੍ਰਤੀਬਿੰਬ ਹੈ। ਐੱਨ.ਡੀ.ਏ. ਨੂੰ ਕੁਦਰਤੀ ਗੱਠਜੋੜ ਕਰਾਰ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਉਹ ਆਪਣੀ ਅਗਲੀ ਸਰਕਾਰ ਦੇ ਸਾਰੇ ਫੈਸਲਿਆਂ ਵਿਚ ਸਰਬਸੰਮਤੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ।