#PUNJAB

ਅਕਾਲੀ ਆਗੂ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ

ਤਰਨਤਾਰਨ, 28 ਨਵੰਬਰ (ਪੰਜਾਬ ਮੇਲ)- ਤਰਨਤਾਰਨ ਤੋਂ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕੰਚਨ ਪਾਸਪੋਰਟ ਮਾਮਲੇ ਸੰਬੰਧੀ ਮਜੀਠਾ ਪੁਲਿਸ ਥਾਣੇ ਵਿਚ ਪਹੁੰਚੀ ਸੀ ਪਰ ਉੱਥੇ ਪੁੱਛਗਿੱਛ ਤੋਂ ਬਾਅਦ ਉਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਸੂਤਰਾਂ ਮੁਤਾਬਕ ਕੰਚਨ ‘ਤੇ ਪਾਸਪੋਰਟ ਲਈ ਗਲਤ ਜਾਣਕਾਰੀ ਦੇਣ ਦਾ ਇਲਜ਼ਾਮ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਕੰਚਨ ਤੋਂ ਪੁਲਿਸ ਥਾਣੇ ‘ਚ ਲਗਭਗ 6 ਘੰਟਿਆਂ ਦੀ ਲੰਬੀ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਸੂਤਰ ਇਹ ਵੀ ਆਖ ਰਹੇ ਹਨ ਕਿ ਇਹ ਗ੍ਰਿਫ਼ਤਾਰੀ ਝਬਾਲ ਥਾਣੇ ਵਿਚ ‘ਚ ਦਰਜ ਮਾਮਲੇ ‘ਚ ਕੀਤੀ ਗਈ ਹੈ।