#AMERICA

ਹੱਕ ਵਿਚ ਫ਼ੈਸਲਾ ਨਾ ਆਉਣ ‘ਤੇ ਟਰੰਪ ਵਲੋਂ ਵਲੋਂ ਵੱਡੀ ਮੁਸੀਬਤ ਦੀ ਚਿਤਾਵਨੀ

ਵਾਸ਼ਿੰਗਟਨ, 7 ਜਨਵਰੀ (ਪੰਜਾਬ ਮੇਲ)- ਟਰੰਪ ਦੇ 2024 ਬੈਲਟ ਐਕਸੈਸ ‘ਤੇ ਕੋਲੋਰਾਡੋ ਦੇ ਫ਼ੈਸਲੇ ਦੀ ਸਮੀਖਿਆ ਕਰਨ ਲਈ ਅਮਰੀਕਾ ਦੇ ਸੁਪਰੀਮ ਕੋਰਟ ਦੀ ਘੋਸ਼ਣਾ ਤੋਂ ਬਾਅਦ, ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੁਪਰੀਮ ਕੋਰਟ ਨੇ ਉਸ ਦੇ ਹੱਕ ਵਿਚ ਫ਼ੈਸਲਾ ਨਹੀਂ ਦਿੱਤਾ ਤਾਂ ਦੇਸ਼ “ਵੱਡੀ ਮੁਸੀਬਤ” ਵਿਚ ਹੋਵੇਗਾ। ਸੁਪਰੀਮ ਕੋਰਟ ਕੋਲੋਰਾਡੋ ਕੇਸ ਦੀ ਸੁਣਵਾਈ ਕਰਨ ਲਈ ਤਿਆਰ ਹੈ ਜਦੋਂ ਕਿ ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਇਹ ਫ਼ੈਸਲਾ ਕੀਤਾ ਸੀ ਕਿ ਟਰੰਪ ਨੂੰ 6 ਜਨਵਰੀ ਦੀ ਬਗਾਵਤ ਵਿਚ ਸ਼ਾਮਿਲ ਹੋਣ ਕਾਰਨ ਪ੍ਰਾਇਮਰੀ ਬੈਲਟ ਵਿਚ ਨਹੀਂ ਹੋਣਾ ਚਾਹੀਦਾ।