#INDIA

ਹੈਦਰਾਬਾਦ ਵਿਚਲੀ ਬਹੁ-ਮੰਜ਼ਿਲਾ ਇਮਾਰਤ ਨੂੰ ਅੱਗ ਕਾਰਨ 9 ਮੌਤਾਂ

ਹੈਦਰਾਬਾਦ, 13 ਨਵੰਬਰ (ਪੰਜਾਬ ਮੇਲ)- ਹੈਦਰਾਬਾਦ ਵਿਚ ਬਹੁ-ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ 6 ਮੰਜ਼ਿਲਾ ਇਮਾਰਤ ਦੇ ਕਾਰ ਗੈਰਾਜ ‘ਚ ਲੱਗੀ ਅੱਗ ਉੱਪਰਲੀਆਂ ਮੰਜ਼ਿਲਾਂ ਤੱਕ ਫੈਲ ਗਈ। ਇਹ ਘਟਨਾ ਸਵੇਰੇ ਕਰੀਬ 9.35 ਵਜੇ ਦੀ ਹੈ। ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਤਿੰਨ ਜ਼ਖ਼ਮੀਆਂ ਨੂੰ ਹਸਪਤਾਲ ‘ਚ ਪਹੁੰਚਾ ਦਿੱਤਾ ਗਿਆ ਹੈ।