ਨਵੀਂ ਦਿੱਲੀ, 21 ਦਸੰਬਰ (ਪੰਜਾਬ ਮੇਲ)-ਹੁਣ ਯੂ.ਆਈ.ਡੀ.ਏ.ਆਈ. ਨੇ ਆਧਾਰ ਨੂੰ ਲੈ ਕੇ ਅਹਿਮ ਬਦਲਾਅ ਕੀਤਾ ਹੈ। ਨਵੇਂ ਨਿਯਮ ਤਹਿਤ ਆਧਾਰ ਕਾਰਡ ਹੁਣ ਜਨਮ ਮਿਤੀ ਦਾ ਪ੍ਰਮਾਣ ਨਹੀਂ ਮੰਨਿਆ ਜਾਵੇਗਾ। ਇਸ ਲਈ ਜਨਮ ਸਰਟੀਫਿਕੇਟ ਜ਼ਰੂਰੀ ਹੋਵੇਗਾ। ਯੂ.ਆਈ.ਡੀ.ਏ.ਆਈ. ਨੇ ਇਹ ਕਦਮ ਆਧਾਰ ਕਾਰਡ ‘ਤੇ ਜਨਮ ਮਿਤੀ ‘ਚ ਸੋਧ ਕਰਵਾ ਕੇ ਤਾਰੀਖ਼, ਮਹੀਨਾ ਅਤੇ ਸਾਲ ਬਦਲ ਕੇ ਹੋਣ ਵਾਲੇ ਫਰਜ਼ੀਵਾੜੇ ਨੂੰ ਰੋਕਣ ਲਈ ਚੁੱਕਿਆ ਹੈ। ਆਧਾਰ ਕਾਰਡ ਹੁਣ ਜਨਮ ਮਿਤੀ ਦਾ ਪ੍ਰਮਾਣ ਨਹੀਂ ਹੋਵੇਗਾ। ਜਨਮ ਮਿਤੀ ਦਾ ਪ੍ਰਮਾਣ ਦੇਣ ਲਈ ਹੁਣ ਜਨਮ ਸਰਟੀਫਿਕੇਟ ਦੇਣਾ ਜ਼ਰੂਰੀ ਹੋਵੇਗਾ। ਇਹ ਨਵੇਂ ਬਦਲਾਅ 1 ਦਸੰਬਰ ਤੋਂ ਕੀਤੇ ਗਏ ਹਨ। ਇਸ ਸੰਬੰਧੀ ਸੂਚਨਾ ਆਧਾਰ ਕਾਰਡ ‘ਤੇ ਲਿਖੀ ਜਾ ਰਹੀ ਹੈ।