#INDIA

ਹਿੰਦ ਮਹਾਸਾਗਰ ‘ਚ ਭਾਰਤ ਆ ਰਹੇ ਇਜ਼ਰਾਈਲ ਨਾਲ ਸਬੰਧ ਜਹਾਜ਼ ‘ਤੇ drone ਨਾਲ ਹਮਲਾ

ਨਵੀਂ ਦਿੱਲੀ, 23 ਦਸੰਬਰ (ਪੰਜਾਬ ਮੇਲ)- ਹਿੰਦ ਮਹਾਸਾਗਰ ‘ਚ ਸਾਊਦੀ ਤੋਂ ਭਾਰਤ ਆ ਰਹੇ ਇਜ਼ਰਾਈਲ ਨਾਲ ਸਬੰਧਤ ਤੇਲ ਵਾਹਕ ਜਹਾਜ਼ ਐੱਮ.ਵੀ. ਕੈਮ ਪਲੂਟੋ ‘ਤੇ ਅੱਜ ਡਰੋਨ ਨਾਲ ਹਮਲਾ ਕੀਤਾ ਗਿਆ। ਇਸ ਦੇ ਨਾਲ ਹੀ ਭਾਰਤੀ ਫੌਜ ਨੇ ਕੋਸਟ ਗਾਰਡ ਦੇ ਗਸ਼ਤੀ ਜਹਾਜ਼ ਆਈ.ਸੀ.ਜੀ.ਐੱਸ. ਵਿਕਰਮ ਨੂੰ ਉਸ ਥਾਂ ‘ਤੇ ਭੇਜਿਆ ਹੈ, ਜਿੱਥੇ ਹਮਲਾ ਹੋਇਆ ਸੀ। ਜਹਾਜ਼ ਸਾਊਦੀ ਅਰਬ ਤੋਂ ਮੰਗਲੌਰ ਜਾ ਰਿਹਾ ਸੀ। ਇਸ ਵਿਚ ਕੱਚਾ ਤੇਲ ਹੈ। ਹਮਲੇ ਵਿਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਜਹਾਜ਼ ਵਿਚ ਅੱਗ ਲੱਗ ਗਈ। ਇਸ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਲਾਇਬੇਰੀਆ ਦੇ ਝੰਡੇ ਵਾਲਾ ਇਹ ਜਹਾਜ਼ ਇਜ਼ਰਾਈਲ ਦਾ ਦੱਸਿਆ ਜਾਂਦਾ ਹੈ।