#INDIA

ਹਿਮਾਚਲ ਪ੍ਰਦੇਸ਼: ਹਮੀਰਪੁਰ ਦੇ ਜੰਗਲ ਨੂੰ ਅੱਗ ਕਾਰਨ ਔਰਤ ਜ਼ਿੰਦਾ ਸੜੀ

ਹਮੀਰਪੁਰ, 14 ਜੂਨ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿਚ ਜੰਗਲ ਦੀ ਅੱਗ ਵਿਚ 75 ਸਾਲਾ ਔਰਤ ਜ਼ਿੰਦਾ ਸੜ ਗਈ। ਮ੍ਰਿਤਕ ਦੀ ਪਛਾਣ ਹਮੀਰਪੁਰ ਦੇ ਪਿੰਡ ਬਗੈਤੂ ਦੀ ਰਹਿਣ ਵਾਲੀ ਨਿੱਕੀ ਦੇਵੀ ਵਜੋਂ ਹੋਈ ਹੈ। ਜੰਗਲ ਦੀ ਅੱਗ ਨਿੱਕੀ ਦੇਵੀ ਦੇ ਖੇਤਾਂ ਤੱਕ ਪਹੁੰਚ ਗਈ ਸੀ, ਜਿਸ ਨੂੰ ਉਹ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਖੁਦ ਇਸ ਦੀ ਲਪੇਟ ‘ਚ ਆ ਕੇ ਜ਼ਿੰਦਾ ਸੜ ਗਈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਹਮੀਰਪੁਰ ਜ਼ਿਲੇ ‘ਚ 15 ਦਿਨਾਂ ‘ਚ ਜੰਗਲ ਦੀ ਅੱਗ ਕਾਰਨ ਮੌਤ ਦੀ ਇਹ ਦੂਜੀ ਘਟਨਾ ਹੈ।