#INDIA

ਹਿਮਾਚਲ ਪ੍ਰਦੇਸ਼ ‘ਚ Congress ਦੇ ਸਾਬਕਾ ਵਿਧਾਇਕ ਬੰਬਰ ਠਾਕੁਰ ਹਮਲੇ ‘ਚ ਜ਼ਖਮੀ, 6 ਗ੍ਰਿਫਤਾਰ

ਬਿਲਾਸਪੁਰ/ਸ਼ਿਮਲਾ (ਹਿਮਾਚਲ ਪ੍ਰਦੇਸ਼), 23 ਫਰਵਰੀ (ਪੰਜਾਬ ਮੇਲ)- ਕਾਂਗਰਸ ਆਗੂ ਅਤੇ ਸਾਬਕਾ ਵਿਧਾਇਕ ਬੰਬਰ ਠਾਕੁਰ ‘ਤੇ ਝਬਾਲੀ ‘ਚ ਕੁਝ ਲੋਕਾਂ ਨੇ ਬਹਿਸ ਤੋਂ ਬਾਅਦ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਛੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਵਿਧਾਇਕ ਠਾਕੁਰ ਰੇਲਵੇ ਦੇ ਕੰਮ ‘ਚ ਲੱਗੇ ਦਿਲੀਪ ਬਿਲਡਕਾਨ ਲਿਮਟਿਡ (ਡੀ.ਬੀ.ਐੱਲ.) ਦੇ ਜਨਰਲ ਮੈਨੇਜਰ ਦੇ ਦਫਤਰ ਗਿਆ ਸੀ। ਦਫਤਰ ਦੇ ਅੰਦਰ ਕੁਝ ਲੋਕਾਂ ਨਾਲ ਬਹਿਸ ਤੋਂ ਬਾਅਦ ਹਮਲਾ ਕੀਤਾ ਗਿਆ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਕਾਂਗਰਸੀ ਆਗੂ ਦੇ ਸਮਰਥਕਾਂ ਨੇ ਇਸ ਘਟਨਾ ਨੂੰ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਠਾਕੁਰ ਨੂੰ ਇਲਾਜ ਲਈ ਬਿਲਾਸਪੁਰ ਹਸਪਤਾਲ ਪਹੁੰਚਾਇਆ।