#INDIA

ਹਿਮਾਚਲ ‘ਚ ਭਾਰੀ ਬਾਰਸ਼ਾਂ ਕਾਰਨ ਤਿੰਨ ਜ਼ਿਲ੍ਹਿਆਂ ‘ਚ ਹੜ੍ਹਾਂ ਦੀ ਚੇਤਾਵਨੀ

47 ਸੜਕਾਂ ਬੰਦ; ਮੌਸਮ ਵਿਭਾਗ ਵੱਲੋਂ ਸ਼ਿਮਲਾ, ਸੋਲਨ ਤੇ ਸਿਰਮੌਰ ਜ਼ਿਲ੍ਹਿਆਂ ‘ਚ ਹੜ੍ਹਾਂ ਦਾ ਖ਼ਦਸ਼ਾ ਜ਼ਾਹਰ
ਸ਼ਿਮਲਾ, 7 ਸਤੰਬਰ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਮੀਂਹ ਪੈਣ ਕਾਰਨ ਸ਼ਨਿੱਚਰਵਾਰ ਨੂੰ 47 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਸੂਬਾਈ ਮੌਸਮ ਵਿਭਾਗ ਨੇ ਤਿੰਨ ਜ਼ਿਲ੍ਹਿਆਂ – ਸ਼ਿਮਲਾ, ਸੋਲਨ ਤੇ ਸਿਰਮੌਰ ਵਿਚ ਅਚਾਨਕ ਹੜ੍ਹ ਆਉਣ ਦੀ ਚੇਤਾਵਨੀ ਜਾਰੀ ਕੀਤੀ ਹੈ।
ਸੂਬੇ ਦੇ ਐਮਰਜੈਂਸੀ ਕਾਰਵਾਈ ਕੇਂਦਰ ਨੇ ਕਿਹਾ ਕਿ ਮੌਸਮ ਦੀ ਮਾਰ ਕਾਰਨ ਸੂਬੇ ਦੀਆਂ 18 ਬਿਜਲੀ ਸਪਲਾਈ ਅਤੇ ਇਕ ਪਾਣੀ ਸਪਲਾਈ ਸਕੀਮ ਪ੍ਰਭਾਵਿਤ ਹੋਈ ਹੈ।
ਇਸ ਦੌਰਾਨ ਮਲਰੌਂ ਵਿਚ ਸਭ ਤੋਂ ਵੱਧ 64 ਐੱਮ.ਐੱਮ., ਪੰਡੋਹ ਵਿਚ 32.4 ਐੱਮ.ਐੱਮ., ਮੰਡੀ ਵਿਚ 28.7 ਐੱਮ.ਐੱਮ. ਅਤੇ ਪਾਉਂਟਾ ਸਾਹਿਬ ਵਿਚ 13.4 ਐੱਮ.ਐੱਮ. ਬਾਰਸ਼ ਦਰਜ ਕੀਤੀ ਗਈ ਹੈ।