#world

ਹਿਜ਼ਬੁੱਲਾ ਦਾ ਇਜ਼ਰਾਈਲ ’ਤੇ ਡਰੋਨ ਹਮਲਾ; 4 ਫ਼ੌਜੀਆਂ ਦੀ ਮੌਤ

ਦੀਰ ਅਲ-ਬਲਾਹ, 14 ਅਕਤੂਬਰ (ਪੰਜਾਬ ਮੇਲ)-  ਹਿਜ਼ਬੁੱਲਾ ਦਹਿਸ਼ਤਗਰਦਾਂ ਵੱਲੋਂ ਇਜ਼ਰਾਈਲ ਦੇ ਕੇਂਦਰੀ ਖੇਤਰ ’ਚ ਇਕ ਫ਼ੌਜੀ ਟਿਕਾਣੇ ਉਤੇ ਕੀਤੇ ਗਏ ਡਰੋਨ ਹਮਲੇ ਵਿਚ ਇਜ਼ਰਾਈਲ ਦੇ ਚਾਰ ਫ਼ੌਜੀ ਜਵਾਨਾਂ ਦੀ ਮੌਤ ਹੋ ਗਈ ਹੈ। ਇਹ ਪੁਸ਼ਟੀ ਇਜ਼ਰਾਈਲ ਵੱਲੋਂ ਕੀਤੀ ਗਈ ਹੈ। ਹਮਲੇ ਵਿਚ ਸੱਤ ਜਵਾਨਾਂ ਸਣੇ 61 ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ।

ਇਜ਼ਰਾਈਲ ਨੇ ਇਸ ਨੂੰ ਆਪਣੀ ਫ਼ੌਜ ਵੱਲੋਂ ਲਿਬਨਾਨ ਵਿਚ ਕਰੀਬ ਦੋ ਹਫ਼ਤੇ ਪਹਿਲਾਂ ਸ਼ੁਰੂ ਕੀਤੀ ਗਈ ਜ਼ਮੀਨੀ ਜੰਗ ਤੋਂ ਬਾਅਦ ਹਿਜ਼ਬੁੱਲਾ ਦਾ ਇਜ਼ਰਾਈਲ ਉਤੇ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ ਕਰਾਰ ਦਿੱਤਾ ਹੈ। ਲਿਬਨਾਨ ਆਧਾਰਤ ਹਿਜ਼ਬੁੱਲਾ ਨੇ ਇਜ਼ਰਾਈਲ ਦੇ ਬਿਨਯਾਮਿਨਾ (Binyamina) ਸ਼ਹਿਰ ਵਿਚ ਐਤਵਾਰ ਰਾਤ ਕੀਤੇ ਗਏ ਇਸ ਹਮਲੇ ਨੂੰ ਇਜ਼ਰਾਈਲ ਵੱਲੋਂ ਬੈਰੂਤ ਉਤੇ ਬੀਤੇ ਵੀਰਵਾਰ ਕੀਤੇ ਗਏ ਹਵਾਈ ਹਮਲੇ ਦਾ ਬਦਲਾ ਕਰਾਰ ਦਿੱਤਾ ਹੈ, ਜਿਸ ਵਿਚ 22 ਵਿਅਕਤੀ ਮਾਰੇ ਗਏ ਸਨ।