#AMERICA

ਹਵਾਈ ਅੱਡੇ ‘ਤੇ ਉਤਰਦੇ ਸਮੇ ਇੱਕ ਨਿੱਜੀ ਜਹਾਜ਼ ਤਬਾਹ; 7ਮੌਤਾਂ

ਸੈਕਰਾਮੈਂਟੋ, 20 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਉੱਤਰੀ ਕੈਰੋਲੀਨਾ ਵਿਚ ਸਟੇਟਸਵਿਲੇ ਖੇਤਰੀ ਹਵਾਈ ਅੱਡੇ ‘ਤੇ ਉਤਰਦੇ ਸਮੇਂ ਇਕ ਨਿੱਜੀ ਜਹਾਜ਼ ਸੈਸਨਾ ਸੀ 550 ਤਬਾਹ ਹੋ ਗਿਆ ਤੇ ਉਸ ਵਿਚ ਸਵਾਰ ਪਾਇਲਟ ਸਣੇ ਸਾਰੇ 7 ਲੋਕਾਂ ਦੀ ਮੌਤ ਹੋ ਗਈ। ਇਹ  ਹਾਦਸਾ ਸਵੇਰੇ 10.30 ਵਜੇ ਵਾਪਰਿਆ। ਮ੍ਰਿਤਕਾਂ ਵਿਚ ਸਾਬਕਾ ਨਾਸਕਾਰ ਡਰਾਈਵਰ ਗਰੇਗ ਬਿਫਲੇ, ਉਸ ਦੀ ਪਤਨੀ ਕ੍ਰਿਸਟੀਨਾ ਤੇ 2 ਬੱਚੇ ਰਾਈਡਰ ਤੇ ਐਮਾ ਸ਼ਾਮਿਲ ਹਨ। ਬਾਕੀ ਮ੍ਰਿਤਕਾਂ ਵਿਚ ਡੈਨਿਸ ਡਟਨ, ਉਸ ਦਾ ਪੁੱਤਰ ਜੈਕ ਤੇ ਗਰੇਗ ਵਾਡਸਵਰਥ ਸ਼ਾਮਿਲ ਹਨ। ਹਾਦਸੇ ਦੀ ਜਾਂਚ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਕਰੇਗਾ।