ਟੋਰਾਂਟੋ, 26 ਅਕਤੂਬਰ (ਪੰਜਾਬ ਮੇਲ)- ਇੰਡੀਆ ਵਿਚ ਦੋਆਬੇ ਦੀ ਜਰਖੇਜ਼ ਧਰਤੀ ਆਦਮਪੁਰ ਦੇ ਨੇੜਲੇ ਪਿੰਡ ਹਰੀਪੁਰ ਵਿਸ਼ਵ ਪੱਧਰ ‘ਤੇ ਇੱਕ ਨਾਮਵਰ ਪਿੰਡ ਹੈ। ਇਸੇ ਪਿੰਡ ਦੇ ਪਰਦੇਸਾਂ ਵਿਚ ਬੈਠੇ ਐੱਨ.ਆਰ.ਆਈ. ਭਰਾ ਮੌਜਾਂ ਮਾਣ ਰਹੇ ਹਨ। ਖ਼ਾਸ ਕਰਕੇ ਕੈਨੇਡਾ ਵਿਚ ਵਸਦੇ ਹਰੀਪੁਰ ਵਾਲੇ ਹਰੇਕ ਸਾਲ ਹਰੀਪੁਰ ਨਾਈਟ ਕਰਵਾਉਂਦੇ ਹਨ। ਬੀਤੇ ਵੀਕਐਂਡ ‘ਤੇ ਸਤਿਕਾਰ ਬੈਂਕੁਇਟ ਹਾਲ ਵਿਚ 15ਵੀਂ ਨਾਈਟ ਕਰਵਾਈ ਗਈ, ਜਿਸ ਵਿਚ ਪਹੁੰਚੇ ਪ੍ਰੀਵਾਰਾਂ ਦੀ ਗਿਣਤੀ ਤਕਰੀਬਨ ਦੋ, ਢਾਈ ਸੌ ਦੇ ਕਰੀਬ ਸੀ।
ਨਾਈਟ ਵਿਚ ਉਚੇਚੇ ਤੌਰ ‘ਤੇ ਵਿਸ਼ੇਸ਼ ਸੱਦੇ ‘ਤੇ ਪ੍ਰਸਿੱਧ ਐਂਕਰ ਤੇ ਗੀਤਕਾਰ ਬਲਦੇਵ ਰਾਹੀ ਦਾ ਗੁਰਪ੍ਰਤਾਪ ਸਿੰਘ ਤੂਰ ਰਿਜ਼ਨਲ ਕੌਂਸਲਰ, ਹਰਕੀਰਤ ਸਿੰਘ ਡਿਪਟੀ ਮੇਅਰ ਸਾਹਿਬ, ਨਗਰ ਕੌਂਸਲਰ ਬਰੈਂਪਟਨ ਅਤੇ ਮਨਿੰਦਰ ਸੰਧੂ ਐੱਮ.ਪੀ. ਸਾਹਿਬਾਨ ਬਰੈਂਪਟਨ ਈਸਟ ਤੋਂ ਇਲਾਵਾ ਹਰੀਪੁਰ ਪਿੰਡ ਵਲੋਂ ਬਲਦੇਵ ਰਾਹੀ ਨੂੰ ਸਨਮਾਨ ਪੱਤਰ, ਮੈਮੋਟੋਂ ਅਤੇ 1100 ਡਾਲਰ ਦੇ ਨਾਲ ਸਨਮਾਨਿਤ ਕੀਤਾ ਗਿਆ। ਕਲਾਕਾਰਾਂ ਦੇ ਭਾਈਚਾਰੇ ਵਿਚੋਂ ਹੀਰਾ ਧਾਰੀਵਾਲ, ਸ਼ਿੰਦਾ ਟਾਹਲੀ ਵਾਲਾ ਅਤੇ ਦਲਬੀਰ ਹਰੀਪੁਰੀਆ ਵੀ ਹਾਜ਼ਰ ਹੋਏ। ਮੁੱਖ ਪ੍ਰਬੰਧਕਾਂ ਵਿਚ ਸਰਬਜੀਤ ਸਿੰਘ ਦਿਉਲ, ਜੋਵਾ ਦਿਉਲ, ਹਰੀਪਾਲ ਸਿੰਘ ਅਤੇ ਅਮਰਜੀਤ ਸਿੰਘ ਗੋਰਾਇਆਂ ਨੇ ਬੱਚਿਆਂ, ਨੌਜਵਾਨਾਂ ਅਤੇ ਲੜਕੀਆਂ ਦੀਆਂ ਗੇਮਾਂ ਕਰਵਾਈਆਂ। ਇਸ ਮੌਕੇ ਪਰਮਜੀਤ ਸਿੰਘ ਦਿਉਲ ਅਤੇ ਨਿਰਮਲ ਸਿੰਘ ਸਰਪੰਚ ਸਾਹਿਬ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਬੈਂਸ ਬਰਦਰਜ਼ ਅਤੇ ਤੀਰਥ ਦਿਉਲ, ਪੰਮੀ ਦਿਉਲ ਖੋਜੇਵਾਲ ਨੇ ਵੀ ਹਾਜ਼ਰੀ ਲੁਆਈ। ਸ਼ਾਹ ਰੈਸਟੋਰੈਂਟ ਅਤੇ ਸਤਿਕਾਰ ਬੈਂਕੁਇਟ ਹਾਲ ਵਲੋਂ ਸਵਾਦਿਸ਼ਟ ਭੋਜਨ ਕਰਵਾਇਆ ਗਿਆ। ਪਹੁੰਚੇ ਪ੍ਰੀਵਾਰਾਂ ਨੇ ਡੀ.ਜੇ. ‘ਤੇ ਨੱਚ ਕੇ ਖੁਸ਼ੀ ਦਾ ਇਜ਼ਹਾਰ ਕੀਤਾ।