#EUROPE

ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ ਸ਼ਬਦ ਰਿਲੀਜ਼

ਪੈਰਿਸ, 28 ਨਵੰਬਰ (ਸੁਖਵੀਰ ਸਿੰਘ ਸੰਧੂ/ਪੰਜਾਬ ਮੇਲ)- ਫਗਵਾੜੇ ਵਾਲਿਆਂ ਦਾ ਜੱਥਾ ਭਾਈ ਗੁਰਮੀਤ ਸਿੰਘ, ਭਾਈ ਹਰਪ੍ਰੀਤ ਸਿੰਘ ਅਤੇ ਭਾਈ ਦਲਜੀਤ ਸਿੰਘ ਵਲੋਂ ਗਾਇਨ ਕੀਤਾ ਗਿਆ ਗੁਰਬਾਣੀ ਸ਼ਬਦ ”ਸਤਿਗੁਰੂ ਨਾਨਕ ਦੇਵ”, ਸ੍ਰੀ ਗੁਰੂ ਗਬਿੰਦ ਸਿੰਘ ਗੁਰਦੁਆਰਾ (ਬਰੈਡਫੋਰਡ) ਵਿਖੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਜੁੜੀ ਭਾਰੀ ਸੰਗਤ ਦੇ ਇੱਕਠ ਵਿਚ ਪ੍ਰਬੰਧਕ ਕਮੇਟੀ ਵਲੋਂ ਰਿਲੀਜ਼ ਕੀਤਾ ਗਿਆ ਹੈ। ਗੁਰੂਦੁਆਰਾ ਸਾਹਿਬ ਜੀ ਦੇ ਕੀਰਤੀਨਏ ਭਾਈ ਰਵਿੰਦਰ ਸਿੰਘ ਯੂ.ਕੇ. ਵਾਲਿਆਂ ਨੇ ਦੱਸਿਆ ਕਿ ਇਹ ਗੁਰਬਾਣੀ ਸ਼ਬਦ ਫਗਵਾੜੇ ਵਾਲਿਆਂ ਦੇ ਜਥੇ ਵਲੋਂ ਗਾਇਨ ਕੀਤਾ ਅਤੇ ਮਿਊਜ਼ਿਕ ਡਾਇਰੈਕਟਰ ਸ. ਜਗਤਾਰ ਸਿੰਘ ਰੋਮਾਣਾ ਜੀ ਦੇ ਵਿਸ਼ੇਸ ਸਹਿਯੋਗ ਸਦਕਾ ਜਿਸ ਦੇ ਪੇਸ਼ ਕਰਤਾ ਜਪਨੀਤ ਕੌਰ ਨੰਗਲ ਈਸ਼ਰ ਤੇ ਪ੍ਰੋਡਿਊਸਰ ਸ੍ਰੀ ਮਤੀ ਰਾਜਵਿੰਦਰ ਕੌਰ ਨੀਰੂ ਜੀ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮਿਊਜ਼ਿਕ ਬੈਨਰ ਨੰਗਲ ਈਸ਼ਰ ਵਾਲਿਆਂ ਵਲੋਂ ਇਸ ਸ਼ਬਦ ਦੀ ਆਡੀਓ ਤੇ ਵੀਡੀਓ ਨੂੰ ਵਿਸ਼ਵ ਪੱਧਰ ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਇਥੇ ਇਹ ਦੱਸਣ ਯੋਗ ਹੈ ਕਿ ਇਸ ਦੀ ਆਡਿਓ ਰੋਮਾਣਾ ਮਿਊਜ਼ਿਕ ਪ੍ਰਡੈਕਸ਼ਨ ਹਾਊਸ ਯੂ.ਕੇ. ਅਤੇ ਵੀਡੀਓ ਰੁਦਰਾ ਮੂਵੀਜ਼ ਹੁਸ਼ਿਆਰਪੁਰ ਵਾਲਿਆਂ ਨੇ ਤਿਆਰ ਕੀਤੀ ਹੈ।