#PUNJAB

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਮੁਕੰਮਲ

ਗੁਰਦਾਸਪੁਰ, 8 ਸਤੰਬਰ (ਪੰਜਾਬ ਮੇਲ)- ਸ੍ਰੀ ਗੁਰੂ ਨਾਨਕ ਦੇਵ ਦੇ ਵਿਆਹ ਪੁਰਬ 10 ਸਤੰਬਰ ਨੂੰ ਪੂਰੀ ਸ਼ਰਧਾ ਨਾਲ ਬਟਾਲਾ ਸ਼ਹਿਰ ‘ਚ ਮਨਾਇਆ ਜਾਵੇਗਾ। ਜਿਸ ਨੂੰ ਲੈ ਕੇ ਬਟਾਲਾ ‘ਚ ਇੱਕ ਵਿਸ਼ਾਲ ਬਾਰਾਤ ਰੂਪੀ ਨਗਰ ਕੀਰਤਨ ਸਜਾਇਆ ਜਾਵੇਗਾ ਹੈ, ਜੋ ਸਵੇਰ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਬਟਾਲਾ ਨਗਰ ਦੀ ਪ੍ਰੀਕਰਮਾ ਕਰ ਗੁਰਦੁਆਰਾ ਡੇਰਾ ਸਾਹਿਬ ਸੰਪੰਨ ਹੋਵੇਗਾ। ਉਥੇ ਹੀ ਇਸ ਨਗਰ ਕੀਰਤਨ ‘ਚ ਵੱਡੀ ਗਿਣਤੀ ‘ਚ ਸੰਗਤ ਸ਼ਾਮਲ ਹੋਵੇਗੀ।  ਇਨ੍ਹੀਂ ਦਿਨੀਂ ਗਰਮੀ ਦਾ ਮੌਸਮ ਹੋਣ ਦੇ ਚਲਦੇ ਸਭ ਸੰਗਤ ਨੂੰ ਗਰਮੀ ਨਾਲ ਦਿੱਕਤ ਆਉਂਦੀ ਹੈ ਅਤੇ ਬਟਾਲਾ ਦੀ ਸੇਵਾ ਸੋਸਾਇਟੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇ ਇਸ ਲਈ ਇਕ ਵੱਖ ਤਰ੍ਹਾਂ ਦੇ ਇਤਜ਼ਾਮ ਕੀਤੇ ਗਏ ਹਨ ਅਤੇ ਵੱਡੇ ਪੱਖੇ ਖੁਦ ਹੀ ਤਿਆਰ ਕੀਤੇ ਹਨ ਜੋ ਸੰਗਤ ਨੂੰ ਗਰਮੀ ਤੋਂ ਰਾਹਤ ਦੇਣਗੇ । ਇਹ ਪੱਖੇ ਟ੍ਰੈਕਟਰ ਨਾਲ ਫਿਕਸ ਕੀਤੇ ਹਨ, ਇਸ ਨਾਲ ਪੂਰਾ ਦਿਨ ਨਗਰ ਕੀਰਤਨ ‘ਚ ਚਲਣ ਵਾਲੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਮੁੱਖ ਤੌਰ ‘ਤੇ ਪੰਜ ਪਿਆਰਿਆਂ ਨੂੰ ਕੋਈ ਦਿੱਕਤ ਨਹੀਂ ਹੋਵੇਗੀ।