#INDIA

ਸੁਪਰੀਮ ਕੋਰਟ ਨੇ ਅਡਾਨੀ ਗਰੁੱਪ ਬਾਰੇ ਲੇਖ ਛਾਪਣ ਵਾਲੇ 4 Reporters ਦੀ ਗ੍ਰਿਫ਼ਤਾਰੀ ਖ਼ਿਲਾਫ਼ ਅੰਤ੍ਰਿਮ ਰਾਹਤ ਵਧਾਈ

ਨਵੀਂ ਦਿੱਲੀ, 1 ਦਸੰਬਰ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਅਡਾਨੀ ਗਰੁੱਪ ਬਾਰੇ ਲੇਖ ਛਾਪਣ ਵਾਲੇ ਚਾਰ ਪੱਤਰਕਾਰਾਂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅੰਤ੍ਰਿਮ ਰਾਹਤ ਨੂੰ ਵਧਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਪੱਤਰਕਾਰਾਂ ਨੂੰ ਗੁਜਰਾਤ ਪੁਲੀਸ ਨੇ ਸੰਮਨ ਜਾਰੀ ਕੀਤੇ ਹੋਏ ਹਨ ਤੇ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਕਿਹਾ ਹੈ। ਜਸਟਿਸ ਰਿਸ਼ੀਕੇਸ਼ ਰੌਏ ਤੇ ਜਸਟਿਸ ਸੰਜੈ ਕਰੋਲ ਨੇ ਇਨ੍ਹਾਂ ਪੱਤਰਕਾਰਾਂ ਵੱਲੋਂ ਦਾਇਰ ਪਟੀਸ਼ਨਾਂ ‘ਤੇ ਗੁਜਰਾਤ ਸਰਕਾਰ ਨੂੰ ਇਕ ਹਫਤੇ ਵਿੱਚ ਜਵਾਬ ਦੇਣ ਲਈ ਕਿਹਾ ਹੈ। ਅਦਾਲਤ ਵੱਲੋਂ ਪੱਤਰਕਾਰ ਰਵੀ ਨਾਇਰ, ਆਨੰਦ ਮਾਂਗਨਾਲੇ, ਬੈਂਜਾਮਿਨ ਨਿਕੋਲਸ, ਬਰੂਕ ਪਾਰਕਿੰਨ ਤੇ ਨੀਨਾ ਕੋਰਨਿਸ਼ ਵੱਲੋਂ ਸਮੰਨਾ ਖ਼ਿਲਾਫ਼ ਦਾਇਰ ਪਟੀਸ਼ਨ ਦੀ ਸੁਣਵਾਈ ਕੀਤੀ ਗਈ ਹੈ।