ਵਾਸ਼ਿੰਗਟਨ, 4 ਨਵੰਬਰ (ਪੰਜਾਬ ਮੇਲ)- ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਸਾਥੀ ਪੁਲਾੜ ਯਾਤਰੀ ਬੁਚ ਵਿਲਮੋਰ ਪੁਲਾੜ ਵਿਚ ਹਨ। ਇਹ ਪੁਲਾੜ ਯਾਤਰੀ ਇਸ ਸਮੇਂ ਸਪੇਸਐਕਸ ਕਰੂ-9 ਪੁਲਾੜ ਗੱਡੀ ‘ਚ ਸਵਾਰ ਹਨ, ਜੋ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ‘ਤੇ ਡਾਕ ਹੈ। ਹਾਲ ਹੀ ਵਿਚ ਇਸ ਪੁਲਾੜ ਗੱਡੀ ਨੇ ਆਪਣੀ ਜਗ੍ਹਾ ਬਦਲੀ ਹੈ ਅਤੇ ਪੁਲਾੜ ਸਟੇਸ਼ਨ ਦੀ ਦੂਜੀ ਬੰਦਰਗਾਹ ‘ਤੇ ਖੁਦ ਨੂੰ ਸਥਾਪਿਤ ਕਰ ਲਿਆ ਹੈ। ਦਰਅਸਲ, ਜਿੱਥੇ ਕਰੂ-9 ਪੁਲਾੜ ਗੱਡੀ ਸੀ, ਉੱਥੇ ਇਕ ਨਵੀਂ ਕਾਰਗੋ ਸਪਲਾਈ ਪੁਲਾੜ ਗੱਡੀ ਆਉਣ ਵਾਲੀ ਹੈ ਅਤੇ ਇਸ ਕਾਰਨ ਕਰੂ-9 ਨੂੰ ਨਵੀਂ ਜਗ੍ਹਾ ‘ਤੇ ਜਾਣਾ ਪਿਆ।