#AMERICA

ਸੁਨੀਤਾ ਵਿਲੀਅਮਜ਼ ਤੇ ਵਿਲਮੋਰ ਨੇ ਸਟਾਰਲਾਈਨਰ ਪੁਲਾੜ ਵਾਹਨ ਨੂੰ ਆਈ.ਐੱਸ.ਐੱਸ. ਨਾਲ ਜੋੜਿਆ

ਹਿਊਸਟਨ, 7 ਜੂਨ (ਪੰਜਾਬ ਮੇਲ)- ਨਾਸਾ ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਸਹਿਯੋਗੀ ਬੁਚ ਵਿਲਮੋਰ ਨੇ ਬੋਇੰਗ ਦੇ ਸਟਾਰਲਾਈਨਰ ਪੁਲਾੜ ਵਾਹਨ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਨਾਲ ਸਫਲਤਾਪੂਰਵਕ ਜੋੜ ਲਿਆ ਹੈ। ਰਾਹ ਵਿਚ ਆਈਆਂ ਕੁਝ ਨਵੀਆਂ ਮੁਸ਼ਕਲਾਂ ਨੂੰ ਦੂਰ ਕਰਨ ਤੋਂ ਬਾਅਦ ਇਹ ਸੰਭਵ ਹੋਇਆ। 58 ਸਾਲਾ ਵਿਲੀਅਮਜ਼ ਨੇ ਬੁੱਧਵਾਰ ਨੂੰ ਵਿਲਮੋਰ ਨਾਲ ਤੀਜੀ ਵਾਰ ਪੁਲਾੜ ਦੀ ਯਾਤਰਾ ਕੀਤੀ।