#PUNJAB

ਸੁਖਪਾਲ ਖਹਿਰਾ Jail ਵਾਲੇ ਕਰਨਗੇ ਵੱਡੇ ਖੁਲਾਸੇ

-ਦੱਸਣਗੇ ਕਿ ਕਿਵੇਂ ਚੱਲਦਾ ਨੈੱਟਵਰਕ, ਕਿਵੇਂ ਕੀਤਾ ਜਾਂਦਾ ਤੰਗ ਪਰੇਸ਼ਾਨ
ਜਲੰਧਰ, 17 ਜਨਵਰੀ (ਪੰਜਾਬ ਮੇਲ)- ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਡੇ ਖੁਲਾਸੇ ਕਰਨ ਜਾ ਰਹੇ ਹਨ। ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਖਹਿਰਾ ਨੇ ਚੁੱਪ ਚਪੀਤੇ ਬੈਠੇ ਹੋਏ ਸਨ। ਹੁਣ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ 17 ਜਨਵਰੀ ਨੂੰ ਆਪਣਾ ਜੇਲ੍ਹ ਸਫ਼ਰ ਅਤੇ ਮੁਕੱਦਮਿਆਂ ਦੀ ਕਹਾਣੀ ਸਾਂਝੀ ਕੀਤੀ ਜਾਵੇਗੀ। ਇਸ ਸਬੰਧੀ ਖਹਿਰਾ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਸੀ ਕਿ ”ਸਤਿਕਾਰਯੋਗ ਸਾਥੀਉ, ਮੈਂ ਅਕਾਲ ਪੁਰਖ ਵਾਹਿਗੁਰੂ ਦਾ ਅਤੇ ਵਿਸ਼ਵ ਭਰ ਵਿਚ ਬੈਠੇ ਇਨਸਾਫ ਪਸੰਦ ਪੰਜਾਬੀਆਂ ਦਾ ਦੇਣ ਨਹੀਂ ਦੇ ਸਕਦਾ, ਜਿਨ੍ਹਾਂ ਦੀ ਬਦੌਲਤ ਅੱਜ ਮੈਂ ਇੱਕ ਵਾਰ ਫਿਰ ਆਜ਼ਾਦ ਹਾਂ। ਭਾਂਵੇ ਸਰਕਾਰਾਂ ਸੱਚ ਨੂੰ ਦਬਾਉਣ ਲਈ ਲੱਖ ਝੂਠੇ ਮੁਕੱਦਮੇ ਦਰਜ ਕਰਨ ਪਰੰਤੂ ਸਾਡਾ ਪ੍ਰਣ ਹੈ ਕਿ ਮੈਂ ਅਤੇ ਮੇਰਾ ਬੇਟਾ ਮਹਿਤਾਬ ਸਿੰਘ ਖਹਿਰਾ ਆਪਣੇ ਸੂਬੇ ਅਤੇ ਆਪਣੀ ਕੌਮ ਲਈ ਸਦਾ ਨਿਡਰਤਾ ਅਤੇ ਨਝਿੱਕਤਾ ਨਾਲ ਸੰਘਰਸ਼ ਕਰਦੇ ਰਹਾਂਗੇ। ਕੱਲ ਭਾਵ 17 ਜਨਵਰੀ ਦਿਨ ਬੁੱਧਵਾਰ ਠੀਕ 12.30 ਵਜੇ ਦੁਪਹਿਰ ਨੂੰ ਸਾਡੇ ‘ਤੇ ਹੋਏ ਝੂਠੇ ਮੁਕੱਦਮਿਆਂ ਅਤੇ ਜੇਲ੍ਹ ਦੀ ਦਾਸਤਾਨ ਤੁਹਾਡੇ ਨਾਲ ਸ਼ੋਸ਼ਲ ਮੀਡੀਆ ਤੇ ਸਾਂਝੀ ਕਰਾਂਗੇ – ਸੁਖਪਾਲ ਸਿੰਘ ਖਹਿਰਾ”
ਸਭ ਤੋਂ ਪਹਿਲਾਂ ਖਹਿਰਾ ਨੂੰ 28 ਸਤੰਬਰ 2023 ਨੂੰ ਐੱਨ.ਡੀ.ਪੀ.ਐੱਸ. ਦੇ ਇੱਕ ਪੁਰਾਣੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਫਾਜ਼ਿਲਕਾ ਪੁਲਿਸ ਨੇ ਇਹ ਕਾਰਵਾਈ ਕੀਤੀ ਸੀ। ਜਦੋਂ ਖਹਿਰਾ ਨੂੰ 3 ਜਨਵਰੀ ਨੂੰ ਇਸ ਮਾਮਲੇ ਵਿਚ ਹਾਈ ਕੋਰਟ ਤੋਂ ਜ਼ਮਾਨਤ ਮਿਲੀ,  ਤਾਂ 4 ਜਨਵਰੀ ਨੂੰ ਸਵੇਰੇ ਤੜਕੇ 2 ਵਜੇ ਦੇ ਕਰੀਬ ਕਪੂਰਥਲਾ ਦੇ ਥਾਣਾ ਸੁਭਾਨਪੁਰ ਵਿਚ ਖਹਿਰਾ ਖਿਲਾਫ਼ ਇੱਕ ਹੋਰ ਪਰਚਾ ਦਰਜ ਕਰ ਲਿਆ ਗਿਆ।
ਸੁਭਾਨਪੁਰ ‘ਚ ਖਹਿਰਾ ਦੇ ਖਿਲਾਫ਼ ਧਾਰਾ 195 ਏ ਅਤੇ 506 ਦੇ ਤਹਿਤ ਪਰਚਾ ਕੀਤਾ ਗਿਆ। ਜਿਸ ਕਰਕੇ ਕਪੂਰਥਲਾ ਪੁਲਿਸ ਨੇ ਜੇਲ੍ਹ ਤੋਂ ਬਾਹਰ ਜਾਣ ਤੋਂ ਪਹਿਲਾਂ ਹੀ ਖਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਹੁਣ 15 ਜਨਵਰੀ ਨੂੰ ਸੁਭਾਨਪੁਰ ਥਾਣੇ ‘ਚ ਦਰਜ ਮਾਮਲੇ ‘ਚੋਂ ਵੀ ਖਹਿਰਾ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਖਹਿਰਾ ਆਪਣੇ ‘ਤੇ ਦਰਜ ਕੇਸਾਂ ਅਤੇ ਜੇਲ੍ਹ ਵਿਚ ਕਿਵੇਂ ਉਨ੍ਹਾਂ ‘ਤੇ ਕੈਮਰਿਆਂ ਨਾਲ ਨਜ਼ਰ ਰੱਖੀ ਜਾਂਦੀ ਸੀ, ਇਹ ਸਭ ਕਹਾਣੀ ਸਾਂਝੀ ਕਰਨਗੇ।