ਲੁਧਿਆਣਾ, 29 ਜਨਵਰੀ (ਪੰਜਾਬ ਮੇਲ)- ਪੰਜਾਬ ਦੇ ਸੀਨੀਅਰ ਆਈ.ਏ.ਐੱਸ. ਅਧਿਕਾਰੀ ਕੇ. ਸ਼ਿਵਾ ਪ੍ਰਸਾਦ ਨੇ ਵੀ.ਆਰ.ਐੱਸ. ਲੈ ਲਈ ਹੈ। ਉਹ ਮੌਜੂਦਾ ਸਮੇਂ ਦੌਰਾਨ ਪੰਜਾਬ ਦੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਜੋਂ ਤਾਇਨਾਤ ਸਨ। ਹੁਣ ਉਨ੍ਹਾਂ ਦੀ ਰਿਟਾਇਰਮੈਂਟ ਤੋਂ ਬਾਅਦ ਸੀਨੀਅਰ ਆਈ.ਏ.ਐੱਸ. ਵਿਵੇਕ ਪ੍ਰਤਾਪ ਸਿੰਘ ਨੂੰ ਪੰਜਾਬ ਦੇ ਰਾਜਪਾਲ ਦਾ ਪ੍ਰਮੁੱਖ ਸਕੱਤਰ ਲਾ ਦਿੱਤਾ ਗਿਆ ਹੈ।
ਹਾਲਾਂਕਿ ਕੇ. ਸ਼ਿਵਾ ਪ੍ਰਸਾਦ ਅਜੇ ਰਿਲੀਵ ਨਹੀਂ ਹੋਏ ਹਨ। ਇਸ ਸਬੰਧੀ ਪੰਜਾਬ ਦੇ ਮੁੱਖ ਸੱਕਤਰ ਵਲੋਂ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਮੁਤਾਬਕ ਵਿਵੇਕ ਪ੍ਰਤਾਪ ਸਿੰਘ ਉਦੋਂ ਚਾਰਜ ਸੰਭਾਲਣਗੇ, ਜਦੋਂ ਕੇ. ਸ਼ਿਵਾ ਪ੍ਰਸਾਦ ਰਿਲੀਵ ਹੋ ਜਾਣਗੇ।
ਫਿਲਹਾਲ ਵਿਵੇਕ ਪ੍ਰਤਾਪ ਸਿੰਘ ਪ੍ਰਿੰਸੀਪਲ ਸੈਕਟਰੀ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਵਜੋਂ ਪੰਜਾਬ ਸਰਕਾਰ ‘ਚ ਕੰਮ ਕਰ ਰਹੇ ਹਨ।
ਸੀਨੀਅਰ ਆਈ.ਏ.ਐੱਸ. ਵਿਵੇਕ ਪ੍ਰਤਾਪ ਸਿੰਘ ਹੋਣਗੇ ਪੰਜਾਬ ਰਾਜਪਾਲ ਦੇ ਪ੍ਰਮੁੱਖ ਸਕੱਤਰ
