ਸਿੱਧੂ ਮੂਸੇਵਾਲਾ ਕਤਲ ਮਾਮਲਾ: ਹਰਿਆਣਾ ਪੁਲਿਸ ਵੱਲੋਂ ਵਿਕਰਮ ਬਰਾੜ ਬਾਰੇ ਜਾਧਵ ਤੇ ਮਹਾਕਾਲ ਤੋਂ ਪੁੱਛ-ਪੜਤਾਲ

76
Share

ਪੁਣੇ, 14 ਜੂਨ (ਪੰਜਾਬ ਮੇਲ)- ਹਰਿਆਣਾ ਪੁਲਿਸ ਦੀ ਟੀਮ ਨੇ ਮਹਾਰਾਸ਼ਟਰ ਦੇ ਪੁਣੇ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਮਾਮਲੇ ‘ਚ ਸ਼ੂਟਰ ਸੰਤੋਸ਼ ਜਾਧਵ ਅਤੇ ਸਿਧੇਸ਼ ਕਾਂਬਲੇ ਉਰਫ ਮਹਾਕਾਲ ਤੋਂ ਹਰਿਆਣਾ ‘ਚ ਕਈ ਮਾਮਲਿਆਂ ਵਿਚ ਲੋੜੀਂਦੇ ਬਦਨਾਮ ਗੈਂਗਸਟਰ ਵਿਕਰਮ ਬਰਾੜ ਬਾਰੇ ਪੁੱਛ ਪੜਤਾਲ ਕੀਤੀ। ਮੰਨਿਆ ਜਾ ਰਿਹਾ ਹੈ ਕਿ ਬਰਾੜ ਇਸ ਸਮੇਂ ਵਿਦੇਸ਼ ‘ਚ ਰਹਿ ਰਹੇ ਹਨ। ਬਰਾੜ, ਮਹਾਕਾਲ ਅਤੇ ਜਾਧਵ ਤਿੰਨੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹਨ। ਹਰਿਆਣਾ ਵਿਚ ਕੁਰੂਕਸ਼ੇਤਰ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਦਿਨੇਸ਼ ਚੌਹਾਨ ਦੀ ਅਗਵਾਈ ਵਿਚ ਟੀਮ ਸੋਮਵਾਰ ਨੂੰ ਪੁਣੇ ਪਹੁੰਚੀ ਅਤੇ ਮੂਸੇਵਾਲਾ ਕਤਲ ਕਾਂਡ ਦੇ ਸ਼ੱਕੀ ਜਾਧਵ ਅਤੇ ਮਹਾਕਾਲ ਤੋਂ ਪੁੱਛ ਪੜਤਾਲ ਕੀਤੀ।


Share