#AMERICA

ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜ਼ਿਸ਼ ਬਾਰੇ ਭਾਰਤੀ ਜਾਂਚ ‘ਚੰਗਾ ਅਤੇ ਢੁਕਵਾਂ’ ਕਦਮ: ਬਲਿੰਕਨ

ਵਾਸ਼ਿੰਗਟਨ, 1 ਦਸੰਬਰ (ਪੰਜਾਬ ਮੇਲ)-  ਅਮਰੀਕਾ ਨੇ ਆਪਣੀ ਧਰਤੀ ’ਤੇ ਸਿੱਖ ਵੱਖਵਾਦੀ ਨੂੰ ਮਾਰਨ ਦੀ ਸਾਜ਼ਿਸ਼ ਵਿਚ ਭਾਰਤੀ ਅਧਿਕਾਰੀ ਦੀ ਸ਼ਮੂਲੀਅਤ ਦੇ ਦੋਸ਼ਾਂ ਦੀ ਜਾਂਚ ਦੇ ਭਾਰਤ ਦੇ ਐਲਾਨ ਨੂੰ ‘ਚੰਗਾ ਅਤੇ ਢੁਕਵਾਂ’ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਜਾਂਚ ਦੇ ਨਤੀਜਿਆਂ ਬਾਰੇ ਆਸ਼ਾਵਾਦੀ ਹੈ। ਅਮਰੀਕਾ ਵਿੱਚ ਸੰਘੀ ਵਕੀਲਾਂ ਨੇ ਦੋਸ਼ ਲਾਇਆ ਕਿ ਨਿਖਿਲ ਗੁਪਤਾ ਨੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਕਰਨ ਲਈ ਭਾਰਤੀ ਸਰਕਾਰੀ ਅਧਿਕਾਰੀ ਨਾਲ ਸਾਜ਼ਿਸ਼ ਰਚੀ ਸੀ, ਜੋ ਸਿਰੇ ਨਹੀਂ ਚੜ੍ਹੀ। ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੀ ਨਾਗਰਿਕਤਾ ਹੈ। ਭਾਰਤ ਨੇ ਅਮਰੀਕੀ ਧਰਤੀ ‘ਤੇ ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮੁਲਜ਼ਮ ਨਾਲ ਭਾਰਤੀ ਅਧਿਕਾਰੀ ਦੇ ਸਬੰਧ ਨੂੰ ‘ਚਿੰਤਾ ਦਾ ਵਿਸ਼ਾ’ ਦੱਸਿਆ ਹੈ।