#AMERICA

ਸਿੱਖ ਆਗੂ ਗੁਰਦੀਪ ਸਿੰਘ ਭਾਟੀਆ ਨਹੀਂ ਰਹੇ

ਸੈਕਰਾਮੈਂਟੋ, 22 ਨਵੰਬਰ (ਪੰਜਾਬ ਮੇਲ)- ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਿੱਖ ਆਗੂ ਗੁਰਦੀਪ ਸਿੰਘ ਭਾਟੀਆ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਪਰਲੋਕ ਸਿਧਾਰ ਗਏ ਹਨ। ਉਹ 76 ਵਰ੍ਹਿਆਂ ਦੇ ਸਨ। ਉਹ ਲੰਮੇ ਸਮੇਂ ਤੋਂ ਸੈਕਰਾਮੈਂਟੋ, ਕੈਲੀਫੋਰਨੀਆ ਵਿਖੇ ਰਹਿ ਰਹੇ ਸਨ। ਇਥੇ ਉਨ੍ਹਾਂ ਨੇ ਗੁਰਦੁਆਰਾ ਬਰਾਡਸ਼ਾਅ ਰੋਡ ਦੀ ਕਮੇਟੀ ਵਿਚ ਲੰਮਾ ਸਮਾਂ ਰਹਿ ਕੇ ਸੇਵਾ ਨਿਭਾਈ। ਗੁਰਦੀਪ ਸਿੰਘ ਭਾਟੀਆ ਸੰਤ ਸੁਭਾਅ ਅਤੇ ਹਰ ਇਕ ਨਾਲ ਮਿਲਣ ਵਾਲੇ ਇਨਸਾਨ ਸਨ। ਉਹ ਆਪਣੇ ਪਿੱਛੇ ਭਰਿਆ-ਪੂਰਾ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ 25 ਨਵੰਬਰ, ਦਿਨ ਸ਼ਨਿੱਚਰਵਾਰ ਨੂੰ ਸਵੇਰੇ 11 ਵਜੇ North Sacramento Funeral Home 725, El Camino Ave. Sacramento, CA 95815 ਵਿਖੇ ਹੋਵੇਗਾ। ਉਪਰੰਤ ਅੰਤਿਮ ਅਰਦਾਸ ਦੁਪਹਿਰ 1.30 ਵਜੇ 7676, Bradshaw Road, Sacramento, CA 95829 ਵਿਖੇ ਹੋਵੇਗੀ। ਹੋਰ ਜਾਣਕਾਰੀ ਲਈ ਉਨ੍ਹਾਂ ਦੇ ਸਪੁੱਤਰ ਸ਼ੇਰੂ ਭਾਟੀਆ ਨਾਲ (916)-501-7223 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।