#INDIA

ਸਿੰਧੂ ਜਲ ਸੰਧੀ ਤਹਿਤ ਦੋ ਪਣਬਿਜਲੀ ਪ੍ਰਾਜੈਕਟਾਂ ਦੇ ਨਿਰੀਖਣ ਲਈ ਪਾਕਿਸਤਾਨੀ ਵਫ਼ਦ ਜੰਮੂ ਪੁੱਜਿਆ

ਜੰਮੂ, 24 ਜੂਨ (ਪੰਜਾਬ ਮੇਲ)- ਸਿੰਧੂ ਜਲ ਸੰਧੀ ਤਹਿਤ ਜੰਮੂ-ਕਸ਼ਮੀਰ ਵਿਚ ਦੋ ਪਣ-ਬਿਜਲੀ ਪ੍ਰਾਜੈਕਟਾਂ ਦਾ ਨਿਰੀਖਣ ਕਰਨ ਲਈ ਨਿਰਪੱਖ ਮਾਹਿਰਾਂ ਦੇ ਨਾਲ ਪਾਕਿਸਤਾਨੀ ਵਫ਼ਦ ਪਹੁੰਚਿਆ। 1960 ਦੀ ਸੰਧੀ ਦੇ ਵਿਵਾਦ ਨਿਪਟਾਰਾ ਤੰਤਰ ਤਹਿਤ ਪੰਜ ਸਾਲਾਂ ਤੋਂ ਵੱਧ ਸਮੇਂ ਵਿਚ ਪਾਕਿਸਤਾਨੀ ਵਫ਼ਦ ਦੀ ਜੰਮੂ-ਕਸ਼ਮੀਰ ਦੀ ਇਹ ਪਹਿਲੀ ਯਾਤਰਾ ਹੈ। ਭਾਰਤ ਅਤੇ ਪਾਕਿਸਤਾਨ ਨੇ ਨੌਂ ਸਾਲਾਂ ਦੀ ਗੱਲਬਾਤ ਤੋਂ ਬਾਅਦ ਸਿੰਧੂ ਜਲ ਸੰਧੀ ‘ਤੇ ਦਸਤਖਤ ਕੀਤੇ ਸਨ, ਜਿਸ ਵਿਚ ਵਿਸ਼ਵ ਬੈਂਕ ਵੀ ਸਹੀ ਪਾਉਣ ਵਾਲੇ ਵਜੋਂ ਸ਼ਾਮਲ ਹੋਇਆ ਸੀ।