#OTHERS

ਸਿੰਗਾਪੁਰ ਵਿੱਚ ਭਾਰਤੀ ਮੂਲ ਦਾ doctor ਤਿੰਨ ਸਾਲ ਲਈ ਮੁਅੱਤਲ

ਸਿੰਗਾਪੁਰ, 12 ਜਨਵਰੀ (ਪੰਜਾਬ ਮੇਲ)- ਆਪਣੇ ਮਰੀਜ਼ਾਂ ਨੂੰ ਲੰਬੇ ਸਮੇਂ ਲਈ ਦਰਦ ਨਿਵਾਰਕ ਦਵਾਈਆਂ ਦੇਣ ਦੇ ਦੋਸ਼ਾਂ ਹੇਠ ਸਿੰਗਾਪੁਰ ਟ੍ਰਿਬਿਊਨਲ ਨੇ ਭਾਰਤੀ ਮੂਲ ਦੇ ਡਾਕਟਰ ਮਨਿੰਦਰ ਸਿੰਘ ਸ਼ਾਹੀ (61) ਨੂੰ ਤਿੰਨ ਸਾਲ ਲਈ ਡਾਕਟਰੀ ਦੇ ਪੇਸ਼ੇ ਤੋਂ ਮੁਅੱਤਲ ਕਰ ਦਿੱਤਾ ਹੈ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਮੁਤਾਬਕ ਸ਼ਾਹੀ ਸੱਤ ਮਰੀਜ਼ਾਂ ਨੂੰ ਇਕ ਦਹਾਕੇ ਤੋਂ ਵਧ ਸਮੇਂ ਤੋਂ ਦਰਦ ਨਿਵਾਰਕ ਦਵਾਈਆਂ ਦਿੰਦਾ ਆ ਰਿਹਾ ਸੀ।