#EUROPE

ਸਿੰਗਾਪੁਰ ‘ਚ ਔਰਤ ਨਾਲ ਛੇੜਛਾੜ ਦੇ ਦੋਸ਼ ਹੇਠ ਭਾਰਤੀ ਨਾਗਰਿਕ ਨੂੰ ਜੇਲ੍ਹ

ਸਿੰਗਾਪੁਰ, 10 ਅਕਤੂਬਰ (ਪੰਜਾਬ ਮੇਲ)- ਸਿੰਗਾਪੁਰ ਵਿਚ ਉਸਾਰੀ ਉਦਯੋਗ ਵਿਚ ਕੰਮ ਕਰਨ ਵਾਲੇ ਭਾਰਤੀ ਨਾਗਰਿਕ ਨੂੰ ਅਮਰੀਕੀ ਮਹਿਲਾ ਨਾਲ ਬਦਸਲੂਕੀ ਤੇ ਛੇੜਛਾੜ ਕਰਨ ਦੇ ਦੋਸ਼ ਹੇਠ ਦੋਸ਼ੀ ਪਾਏ ਜਾਣ ‘ਤੇ 13 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਨਾਗਰਿਕ ਦੀ ਪਛਾਣ ਤਿਰੂਪਤੀ ਮੋਹਨਦਾਸ (41) ਵਜੋਂ ਹੋਈ ਹੈ। ਸਜ਼ਾ ਸੁਣਾਏ ਜਾਣ ਮੌਕੇ ਘਰ ਵਿਚ ਸੰਨ੍ਹ ਲਾਉਣ ਸਮੇਤ ਚਾਰ ਹੋਰ ਦੋਸ਼ ਵੀ ਲਾਏ ਗਏ ਹਨ। ਰਿਪੋਰਟ ਅਨੁਸਾਰ, ਜਦੋਂ ਇਹ ਔਰਤ ਸੁੱਤੀ ਸੀ ਤਾਂ ਮੋਹਨਦਾਸ ਉਸ ਦੇ ਘਰ ਵਿਚ ਦਾਖ਼ਲ ਹੋ ਗਿਆ। ਅਮਰੀਕਾ ਦੀ 35 ਸਾਲਾ ਔਰਤ ਨੂੰ ਜਦੋਂ ਪਤਾ ਚੱਲਿਆ, ਤਾਂ ਉਹ ਭੱਜ ਗਿਆ ਅਤੇ ਦੋ ਦਿਨਾਂ ਮਗਰੋਂ ਅਪਾਰਟਮੈਂਟ ਵਿਚ ਮੁੜ ਦਾਖ਼ਲ ਹੋਇਆ ਅਤੇ ਘਟਨਾ ਨੂੰ ਅੰਜਾਮ ਦਿੱਤਾ। ਡਿਪਟੀ ਸਰਕਾਰੀ ਵਕੀਲ ਨੇ ਕਿਹਾ ਕਿ ਇਸ ਮਗਰੋਂ ਪੀੜਤ ਨੇ ਅਪਾਰਟਮੈਂਟ ਦੇ ਸੁਰੱਖਿਆ ਕਰਮੀ ਤੋਂ ਮਦਦ ਮੰਗੀ, ਜਿਸ ਨੇ ਪੁਲਿਸ ਨੂੰ ਸੂਚਿਤ ਕੀਤਾ।