#AMERICA

ਸਿਰ ਦਰਦ ਕਾਰਨ Hospital ਪੁੱਜੀ ਔਰਤ ਅਚਾਨਕ 30 ਸਾਲ ਪਿੱਛੇ ਚਲੀ ਗਈ

ਨਿਊਯਾਰਕ, 27 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਆਮ ਤੌਰ ‘ਤੇ ਵੱਡੀ ਉਮਰ ਦੇ ਲੋਕ ਹੌਲੀ-ਹੌਲੀ ਆਪਣੀਆ ਬੀਤੀਆਂ ਯਾਦਾਂ ਨੂੰ ਇੱਕ-ਇੱਕ ਕਰਕੇ ਭੁੱਲ ਜਾਂਦੇ ਹਨ। ਪਰ ਅਮਰੀਕਾ ਦੀ ਇੱਕ ਔਰਤ ਜੋ ਸਿਰ ਦਰਦ ਹੋਣ ਕਾਰਨ ਹਸਪਤਾਲ ਗਈ ਸੀ, ਉਹ ਅਚਾਨਕ 30 ਸਾਲ ਪਿੱਛੇ ਚਲੀ ਗਈ। 2018 ਵਿਚ ਅਮਰੀਕਾ ਦੇ ਲੁਈਸਿਆਨਾ ਦੀ ਰਹਿਣ ਵਾਲੀ ਕਿਮ ਡੇਨੀਕੋਲਾ (56) ਘਰ ਵਿਚ ਆਪਣੇ ਪਰਿਵਾਰ ਨਾਲ ਬਾਈਬਲ ਪੜ੍ਹ ਰਹੀ ਸੀ। ਉਸ ਸਮੇਂ ਤੱਕ ਦੀਆਂ ਉਸ ਅੱਖਾਂ ਦੀ ਨਜ਼ਰ ਵੀ ਮੱਧਮ ਹੋ ਗਈ ਸੀ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ ਤੋਂ ਬਾਅਦ ਜਦੋਂ ਉਹ ਜਾਗੀ, ਤਾਂ ਉਸ ਨੇ ਕਿਹਾ ਕਿ ਉਹ ਨਾਬਾਲਗ ਹੈ। ਇਹ ਸੰਨ 1980 ਦੀ ਗੱਲ ਹੈ। ਉਹ ਭੁੱਲ ਗਈ ਕਿ ਉਹ ਵਿਆਹੀ ਹੋਈ ਸੀ ਅਤੇ ਉਸ ਦਾ ਪਤੀ ਅਤੇ ਦੋ ਬਿੱਲੀਆਂ ਸਨ। ਉਹ ਆਪਣੀ ਜ਼ਿੰਦਗੀ ਦੇ 30 ਸਾਲ ਭੁੱਲ ਗਈ। ਉਸ ਨੇ ਕਿਹਾ ਕਿ ਉਸ ਨੂੰ ਸਿਰਫ਼ ਆਪਣੀ ਅੱਲ੍ਹੜ ਉਮਰ ਅਤੇ ਸਕੂਲ ਦੀਆਂ ਯਾਦਾਂ ਹੀ ਯਾਦ ਹਨ।
ਹੁਣ ਔਰਤ ਦੀ ਉਮਰ 60 ਸਾਲ ਤੋਂ ਵੱਧ ਹੈ। ਡੇਨੀਕੋਲਾ ਨਾਮੀਂ ਨੂੰ ਆਪਣੀਆਂ ਪੁਰਾਣੀਆਂ ਯਾਦਾਂ ਯਾਦ ਨਹੀਂ ਹਨ। ਉਸਨੇ ਕਿਹਾ ਕਿ ਉਸਨੂੰ ਆਪਣੇ ਸਕੂਲ ਦੇ ਦਿਨ ਅਤੇ ਆਪਣੇ ਮਾਤਾ-ਪਿਤਾ ਨਾਲ ਬਿਤਾਏ ਪਲ ਹੀ ਯਾਦ ਹਨ। ਉਸ ਦਾ ਕਹਿਣਾ ਹੈ ਕਿ ਉਹ 30 ਸਾਲਾਂ ਤੋਂ ਕ੍ਰਿਸਮਿਸ ਦੀਆਂ ਆਪਣੀਆਂ ਯਾਦਾਂ ਨੂੰ ਗੁਆ ਚੁੱਕੀ ਹੈ ਅਤੇ ਇਸ ਕ੍ਰਿਸਮਸ ਦਾ ਇੰਨਾ ਇੰਤਜ਼ਾਰ ਕਰ ਰਹੀ ਹੈ। ਹਰ ਕੋਈ ਹੈਰਾਨ ਰਹਿ ਗਿਆ, ਜਦੋਂ ਉਸਨੇ ਡਾਕਟਰਾਂ ਨੂੰ ਦੱਸਿਆ ਕਿ ਉਸਨੇ ਆਪਣੇ ਸੀਨੀਅਰ ਸਾਲ ਗ੍ਰੈਜੂਏਟ ਦੀ ਪ੍ਰੀਖਿਆ ਪੂਰੀ ਕਰ ਲਈ ਹੈ। ਨਰਸ ਨੇ ਪੁੱਛਿਆ ਕਿ ਇਹ ਕਿਹੜਾ ਸਾਲ ਸੀ, ਤਾਂ ਉਸਨੇ ਕਿਹਾ 1980। ਜਦੋਂ ਇਹ ਪੁੱਛਿਆ ਗਿਆ ਕਿ ਸਾਡੇ ਦੇਸ਼ ਦਾ ਰਾਸ਼ਟਰਪਤੀ ਕੌਣ ਹੈ, ਤਾਂ ਉਸ ਨੇ ਕਿਹਾ-ਰੋਨਾਲਡ ਰੀਗਨ। ਡੇਨੀਕੋਲਾ ਨੇ ਸਿਰਫ 2018 ਵਿਚ ਵਾਪਰੀਆਂ ਘਟਨਾਵਾਂ ਨੂੰ ਯਾਦ ਕੀਤਾ। ਇਸ ਤੋਂ ਇਲਾਵਾ ਉਸਨੇ ਕਿਹਾ ਕਿ ਉਸਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਉਸਦੇ ਮਾਤਾ-ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ।
ਡੇਨੀਕੋਲਾ ਦੀ ਜਾਂਚ ਕਰਨ ਵਾਲੇ ਡਾਕਟਰਾਂ ਨੇ ਸਿੱਟਾ ਕੱਢਿਆ ਕਿ ਉਹ ਅਸਥਾਈ ਗਲੋਬਲ ਐਮਨੇਸ਼ੀਆ ਤੋਂ ਪੀੜ੍ਹਤ ਸੀ। ਡਾਕਟਰੀ ਜਾਂਚਾਂ ਤੋਂ ਬਾਅਦ ਡਾਕਟਰ ਸਹੀ ਕਾਰਨ ਨਹੀਂ ਲੱਭ ਸਕੇ ਕਿ ਡੇਨੀਕੋਲਾ ਨੂੰ ਟੀ.ਜੀ.ਏ. ਨਾਲ ਕਿਉਂ ਪ੍ਰਭਾਵਿਤ ਕੀਤਾ ਗਿਆ ਸੀ। 60 ਸਾਲ ਤੋਂ ਵੱਧ ਉਮਰ ਹੋਣ ਦੇ ਬਾਵਜੂਦ ਵੀ ਉਸ ਨੂੰ ਅਤੀਤ ਯਾਦ ਨਹੀਂ ਹੈ। ਵਰਤਮਾਨ ਵਿਚ ਡੇਨੀਕੋਲਾ ਦਾ ਪਤੀ, ਦੋ ਬੱਚੇ, ਚਾਰ ਪੋਤੇ-ਪੋਤੀਆਂ ਅਤੇ ਪੜਪੋਤੇ ਹਨ। ਉਹ ਕਹਿੰਦੀ ਹੈ ਕਿ ਜਦੋਂ ਉਹ ਆਪਣੇ ਬਾਰੇ ਗੱਲਾਂ ਕਰਦੀ ਹੈ ਅਤੇ ਪੜ੍ਹਦੀ ਹੈ, ਤਾਂ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਉਹ ਕਿਸੇ ਹੋਰ ਬਾਰੇ ਪੜ੍ਹ ਰਹੀ ਹੋਵੇ। ਡਾਕਟਰਾਂ ਦਾ ਕਹਿਣਾ ਹੈ ਕਿ ਭਵਿੱਖ ਵਿਚ ਪੁਰਾਣੀਆਂ ਯਾਦਾਂ ਨੂੰ ਯਾਦ ਕਰਨ ਦੀ ਸੰਭਾਵਨਾ ਘੱਟ ਹੁੰਦੀ ਹੈ। ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਅਨੁਸਾਰ ਅਸਥਾਈ ਗਲੋਬਲ ਐਮਨੇਸ਼ੀਆ (ਟੀ.ਜੀ.ਏ.) ਤਣਾਅਪੂਰਨ ਘਟਨਾਵਾਂ ਅਤੇ ਮਾਈਗਰੇਨ ਕਾਰਨ ਹੁੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਮੱਧ-ਉਮਰ ਅਤੇ ਬਜ਼ੁਰਗ ਲੋਕ ਇਸ ਰੋਗ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ।