ਸਿਆਟਲ, 23 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬ ਖੇਡ ਵਿਭਾਗ ਦੇ ਜਿਮਨਾਸਟਿਕ ਕੋਚ ਪਟਿਆਲਾ, ਜਿਨ੍ਹਾਂ ਨੇ ਲਗਭਗ 30 ਸਾਲ ਪਟਿਆਲਾ ਜ਼ਿਲ੍ਹਾ ਖੇਡ ਅਫਸਰ ਦੀਆਂ ਸੇਵਾਵਾਂ ਨਿਭਾਈਆਂ ਅਤੇ ਖੇਡਾਂ ਦੇ ਡਿਪਟੀ ਡਾਇਰੈਕਟਰ ਬਣੇ, ਜੋ ਪੰਜ ਸਾਲਾਂ ਤੋਂ ਸਿਆਟਲ ਵੱਸੇ ਹੋਏ ਸਨ ਅਤੇ ਆਪਣੇ ਲੜਕੇ ਸੌਰਵ ਰਿਸ਼ੀ ਕੋਲ ਰਹਿ ਰਹੇ ਸਨ। ਅਚਨਚੇਤ ਬਿਮਾਰੀ ਨਾਲ ਪੀੜਤ ਹੋ ਗਏ ਅਤੇ ਹਸਪਤਾਲ ਵਿਚ ਜ਼ੇਰੇ ਇਲਾਜ ਹੀ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਸਸਕਾਰ ਵੀਰਵਾਰ 24 ਅਕਤੂਬਰ ਨੂੰ Yahn & Son Funeral Home & Crematory, 55 W Velley, S. Auburn, WA 98001 ਵਿਖੇ 12 ਵਜੇ ਤੋਂ 1.30 ਵਜੇ ਹੋਵੇਗਾ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 24260 132nd Ave SE, Kent ਵਿਖੇ 2 ਵਜੇ ਤੋਂ ਬਾਅਦ ਹੋਵੇਗੀ। ਉਨ੍ਹਾਂ ਦੀ ਮੌਤ ‘ਤੇ ਗੁਰਦੀਪ ਸਿੰਘ ਸਿੱਧੂ, ਸੰਨੀ ਰਾਜ, ਹਰਦੇਵ ਸਿੰਘ ਜੱਜ, ਹਰਦੀਪ ਸਿੰਘ ਗਿੱਲ, ਮਨਮੋਹਨ ਸਿੰਘ ਧਾਲੀਵਾਲ, ਪਿੰਟੂ ਬਾਠ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਹ ਆਪਣੇ ਪਿੱਛੇ ਪਤਨੀ, ਦੋ ਲੜਕੀਆਂ ਤੇ ਇਕ ਲੜਕਾ ਛੱਡ ਗਏ ਹਨ।।
ਸਿਆਟਲ ਸਪੋਰਟਸ ਕੈਂਪ ਦੇ ਜਿਮਨਾਸਟਿਕ ਕੋਚ ਸ਼੍ਰੀ ਰਵਿੰਦਰ ਕੁਮਾਰ ਰਿਸ਼ੀ ਨਹੀਂ ਰਹੇ
