#AMERICA

ਸਿਆਟਲ ਵਿਚ ਸਾਬਕਾ ਡੀ.ਈ.ਓ. ਰਾਜ ਸਿੰਘ ਦਿਓਲ ਸਨਮਾਨਿਤ

ਸਿਆਟਲ, 10 ਜਨਵਰੀ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਫਿਰੋਜ਼ਪੁਰ, ਮੁਕਤਸਰ ਤੇ ਮੋਗਾ ਰਹੇ ਡੀ.ਈ.ਓ. ਰਾਜ ਸਿੰਘ ਦਿਓਲ ਦਾ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ। ਜ਼ਿਲ੍ਹਾ ਕੁਸ਼ਤੀ ਸੰਸਥਾ ਫਿਰੋਜ਼ਪੁਰ ਦੇ ਜਨਰਲ ਸਕੱਤਰ ਰਹੇ ਰਾਜ ਸਿੰਘ ਦਿਓਲ ਲੰਮਾ ਸਮਾਂ ਪੰਜਾਬ ਕੁਸ਼ਤੀ ਸੰਸਥਾ ਨਾਲ ਜੁੜੇ ਰਹੇ ਅਤੇ ਵੱਖ-ਵੱਖ ਥਾਵਾਂ ‘ਤੇ ਕੁਸ਼ਤੀ ਮੁਕਾਬਲੇ ਕਰਵਾ ਕੇ ਕੁਸ਼ਤੀ ਨੂੰ ਬੜਾਵਾ ਦਿੰਦੇ ਰਹੇ। ਡੀ.ਪੀ. ਤੋਂ ਪ੍ਰਿੰਸੀਪਲ ਤੇ ਫਿਰ ਡੀ.ਈ.ਓ. ਬਣੇ, ਜਿਨ੍ਹਾਂ ਨੇ ਬੜੀ ਇਮਾਨਦਾਰੀ, ਮਿਹਨਤ ਕਰਕੇ ਪੰਜਾਬ ਦੀ ਕੁਸ਼ਤੀ ਨੂੰ ਬੜਾਵਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਛੋਟੇ ਭਰਾ ਬਲਕਾਰ ਸਿੰਘ ਦਿਓਲ, ਸਿਆਟਲ ਬੱਚਿਆਂ ਦੇ ਖੇਡ ਕੈਂਪ ਦੇ ਸੰਚਾਲਕ ਗੁਰਦੇਵ ਸਿੰਘ ਸਮਰਾ ਤੇ ਪ੍ਰਬੰਧਕ ਸੁਖਦੇਵ ਸਿੰਘ ਸੰਧੂ ਪ੍ਰਧਾਨ ਰੋੜ ਵਾਲਾ ਗੁਰਦੁਆਰਾ ਹਾਜ਼ਰ ਰਹੇ। ਇਸ ਮੌਕੇ ਰਾਜ ਸਿੰਘ ਦਿਓਲ ਨੇ ਦੱਸਿਆ ਕਿ ਪਿਛਲੇ 13 ਸਾਲਾਂ ਤੋਂ ਸਿਆਟਲ ਵਿਚ ਬੱਚਿਆਂ ਦਾ ਖੇਡ ਕੈਂਪ ਲਗਾ ਕੇ ਪੰਜਾਬੀ ਭਾਈਚਾਰੇ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਬੱਚਿਆਂ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰ ਤੇ ਖੇਡਾਂ ਨਾਲ ਜੋੜ ਕੇ ਤੰਦਰੁਸਤ ਮਨੋਰੰਜਨ ਦੇਣ ਦਾ ਪੰਜਾਬੀ ਭਾਈਚਾਰੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ।