#AMERICA

ਸਿਆਟਲ ਦੇ ਗਿੱਲ ਪਰਿਵਾਰ ਨੂੰ ਸਦਮਾ: ਪਰਮਜੀਤ ਕੌਰ ਗਿੱਲ ਨਹੀਂ ਰਹੇ

ਸਿਆਟਲ, 29 ਮਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੀ ਜਾਣੀ ਪਛਾਣੀ ਸ਼ਖਸੀਅਤ ਹਰਦੀਪ ਸਿੰਘ ਗਿੱਲ ਦੇ ਵੱਡੇ ਭਰਾ ਦਲਜੀਤ ਸਿੰਘ ਗਿੱਲ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਗਿੱਲ (74) ਦਾ ਸਾਹ ਦੀ ਬਿਮਾਰੀ ਕਾਰਨ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ ਆਪਣੇ ਪਿੱਛੇ ਇਕ ਲੜਕੀ ਜਸਵਿੰਦਰ ਕੌਰ ਤੇ ਇਕ ਲੜਕਾ ਮਨਪ੍ਰੀਤ ਸਿੰਘ ਮਾਣਾਂ ਗਿੱਲ (ਬੱਚਿਆਂ ਦੇ ਖੇਡ ਕੈਂਪ ਦੇ ਵਲੰਟੀਅਰ ਸੇਵਾਦਾਰ) ਛੱਡ ਗਏ ਹਨ। ਜਿਨ੍ਹਾਂ ਦਾ ਸਸਕਾਰ ਕੈਂਟ ਵਿਚ ਸੋਮਵਾਰ 3 ਜੂਨ ਨੂੰ 12 ਵਜੇ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਰੈਨਟਨ ਵਿਚ 2 ਵਜੇ ਹੋਵੇਗੀ। ਉਨ੍ਹਾਂ ਦੀ ਮੌਤ ‘ਤੇ ਪੰਜਾਬ ਸਪੋਰਟਸ ਕਲੱਬ ਸਿਆਟਲ ਦੇ ਸਮੂਹ ਮੈਂਬਰਾਂ ਤੇ ਸਾਬਕਾ ਅਹੁਦੇਦਾਰਾਂ ਅਤੇ ਸਿੱਖ ਆਫ ਸਿਆਟਲ ਤੇ ਖੇਡ ਕੈਂਪ ਦੇ ਪ੍ਰਬੰਧਕਾਂ, ਸਮੂਹ ਮੈਂਬਰ ਨੌਜਵਾਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪੰਜਾਬ ਸਪੋਰਟਸ ਕਲੱਬ ਦੇ ਸਾਬਕਾ ਸਰਪ੍ਰਸਤ ਦਯਿਆ ਸਿੰਘ ਪਿੰਟੂ ਬਾਠ, ਸਿਆਟਲ ਦੇ ਮੁੱਖ ਬੁਲਾਰੇ ਗੁਰਦੀਪ ਸਿੰਘ ਸਿੱਧੂ ਤੇ ਉਨ੍ਹਾਂ ਦੇ ਭਰਾ ਹਰਦੀਪ ਸਿੰਘ ਸਿੱਧੂ, ਮਨਮੋਹਣ ਸਿੰਘ ਧਾਲੀਵਾਲ, ਹਰਦੇਵ ਸਿੰਘ ਜੱਜ, ਹਰਦਿਆਲ ਸਿੰਘ, ਰੀਅਲ ਅਸਟੇਟ ਟੀਮਾਂ, ਪਰਮਜੀਤ ਸਿੰਘ ਖੈਹਰਾ, ਅੰਤਰਰਾਸ਼ਟਰੀ ਬਾਕਸਰ ਗੁਰਮੀਤ ਸਿੰਘ ਨਿੱਝਰ, ਬਲਵਿੰਦਰ ਸਿੰਘ ਗਿੱਲ (ਮੋਗਾ), ਜਗਦੇਵ ਸਿੰਘ ਸੰਧੂ, ਸਰਬਜੀਤ ਸਿੰਘ ਝੱਲੀ, ਸੁਖਪ੍ਰੀਤ ਸਿੰਘ ਮੱਲੀ ਨੇ ਦੁੱਖ ਸਾਂਝਾ ਕਰਦੇ ਹੋਏ ਦੱਸਿਆ ਕਿ ਪਰਮਜੀਤ ਕੌਰ ਗਿੱਲ ਬਹੁਤ ਮਿਹਨਤੀ, ਸਾਊ ਤੇ ਬਹੁਤ ਮਿਲਣਸਾਰ ਸਨ, ਜਿਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਭਾਈਚਾਰੇ ਨੂੰ ਅਥਾਹ ਘਾਟਾ ਪਿਆ ਹੈ।