#AMERICA

ਸਿਆਟਲ ਦੇ ਅਵਤਾਰ ਸਿੰਘ ਪੂਰੇਵਾਲ ਨੂੰ ਸਦਮਾ: ਮਾਤਾ ਦਾ ਦਿਹਾਂਤ

ਸ਼ੁਕਰਵਾਰ 17 ਮਈ ਨੂੰ ਕੈਂਟ ਵਿਚ ਸਸਕਾਰ ਤੇ ਅੰਤਿਮ ਅਰਦਾਸ
ਸਿਆਟਲ, 15 ਮਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬ ਸਪੋਰਟਸ ਕਲੱਬ ਸਿਆਟਲ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਪੂਰੇਵਾਲ ਦੇ ਪੂਜਨੀਕ ਮਾਤਾ ਜੀ ਅਮਰੀਕ ਕੌਰ ਪੂਰੇਵਾਲ ਦਾ ਅਚਨਚੇਤ ਦਿਹਾਂਤ ਹੋ ਗਿਆ ਤੇ ਪੰਜਾਬੀ ਭਾਈਚਾਰੇ ਵਿਚ ਸੋਗ ਛਾ ਗਿਆ। ਮਾਤਾ ਅਮਰੀਕ ਕੌਰ ਪੂਰੇਵਾਲ ਬਹੁਤ ਮਿਹਨਤੀ, ਮਿਲਣਸਾਰ ਤੇ ਧਾਰਮਿਕ ਬਿਰਤੀ ਵਾਲੇ ਸਨ। ਉਨ੍ਹਾਂ ਦਾ ਸਸਕਾਰ ਕੈਂਟ ਦੇ ਸ਼ਮਸ਼ਾਨਘਾਟ ਵਿਚ ਸ਼ੁਕਰਵਾਰ 17 ਮਈ ਨੂੰ 1 ਵਜੇ ਹੋਵੇਗਾ। ਉਪਰੰਤ ਗੁਰਦੁਆਰਾ ਸਿੰਘ ਸਭਾ ਰੈਨਟਨ ਅੰਤਿਮ ਅਰਦਾਸ ਹੋਵੇਗੀ।
ਉਨ੍ਹਾਂ ਦੀ ਮੌਤ ‘ਤੇ ਪਿੰਟੂ ਬਾਠ, ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਸਮੇਤ ਗੁਰਦੀਪ ਸਿੰਘ ਸਿੰਧੂ, ਹਰਦੇਵ ਸਿੰਘ ਜੱਜ, ਬਲਹਾਰ ਸਿੰਘ, ਪੰਮੀ ਕੰਗ, ਹਰਦੀਪ ਸਿੰਘ ਗਿੱਲ, ਮਨਮੋਹਣ ਸਿੰਘ ਧਾਲੀਵਾਲ ਤੇ ਚਰਨਜੀਤ ਸਿੰਘ ਗਿੱਲ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।