#AMERICA

ਸਿਆਟਲ ‘ਚ 14ਵੇਂ ਬੱਚਿਆਂ ਦੇ ਖੇਡ ਕੈਂਪ ਦਾ ਅਰਦਾਸ ਕਰਕੇ ਸ਼ੁੱਭ ਆਰੰਭ

ਸਿਆਟਲ, 10 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਸ਼ਹਿਰ ਕੈਂਟ ਵਿਖੇ 14ਵਾਂ ਬੱਚਿਆਂ ਦਾ ਸਾਲਾਨਾ ਖੇਡ ਕੈਂਪ ਸ਼ੁਰੂ ਹੋ ਗਿਆ ਹੈ। ਗੁਰਦੁਆਰਾ ਸਿੰਘ ਸਭਾ ਰੈਨਟਨ ਤੋਂ ਕੜਾਹ ਪ੍ਰਸ਼ਾਦ ਕਰਵਾਉਣ ਉਪਰੰਤ ਸਾਕਰ ਕੋਚ ਅਤੇ ਵਾਲੰਟੀਅਰ ਦੇ ਤੌਰ ‘ਤੇ ਸੇਵਾ ਨਿਭਾ ਰਹੇ ਗੁਰਦੇਵ ਸਿੰਘ ਸਮਰਾ ਨੇ ਅਰਦਾਸ ਕਰਕੇ ਇਸ ਖੇਡ ਕੈਂਪ ਦਾ ਸ਼ੁੱਭ ਆਰੰਭ ਕੀਤਾ। ਵਿਲਸਨ ਪਲੇਅ ਫੀਲਡ, ਕੈਂਟ ਸਿਟੀ ਵਿਖੇ ਹੋਣ ਵਾਲੇ ਇਸ ਖੇਡ ਕੈਂਪ ਵਿਚ ਉਦਘਾਟਨ ਮੌਕੇ ਸਿਆਟਲ ਦੇ ਖੇਡ ਪ੍ਰੇਮੀਆਂ, ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਨੇ ਭਾਰੀ ਗਿਣਤੀ ਵਿਚ ਸ਼ਿਰਕਤ ਕੀਤੀ।

ਖੇਡ ਪ੍ਰੇਮੀਆਂ ਤੇ ਬੱਚਿਆਂ ਦੀ ਝਲਕੀਆਂ।

ਕੈਂਟ ਕਾਮਨ ਵੱਲੋਂ ਪਾਰਕ ਤੇ ਗਰਾਊਂਡਾਂ ਗਰਮੀ ਕਾਰਨ ਬੰਦ ਕੀਤੀਆਂ ਗਈਆਂ ਹਨ, ਜਿਸ ਕਰਕੇ ਐਤਵਾਰ ਸ਼ਾਮ ਨੂੰ ਪਾਰਕ ਦੀ ਆਗਿਆ ਨਹੀਂ ਮਿਲੀ, ਜਿਸ ਕਰਕੇ ਛੁੱਟੀ ਕੀਤੀ ਗਈ ਹੈ। ਹੁਣ ਅਗਲੇ ਸ਼ਨਿੱਚਰਵਾਰ ਤੇ ਐਤਵਾਰ ਯਾਨੀ ਕਿ 13 ਅਤੇ 14 ਜੁਲਾਈ ਨੂੰ ਸ਼ਾਮ 5 ਤੋਂ 7 ਵਜੇ ਤੱਕ ਬੱਚਿਆਂ ਦਾ ਖੇਡ ਕੈਂਪ ਨਿਰੰਤਰ ਲੱਗੇਗਾ। ਇਸ ਦੌਰਾਨ ਗੁਰਚਰਨ ਸਿੰਘ ਢਿੱਲੋਂ ਦੀ ਸਿਹਤ ਖਰਾਬ ਹੋਣ ਕਰਕੇ ਹੁਣ ਇਸ ਖੇਡ ਕੈਂਪ ਨੂੰ ਚਲਾਉਣ ਦੀ ਜ਼ਿੰਮੇਵਾਰੀ ਗੁਰਦੀਪ ਸਿੰਘ ਸਿੱਧੂ ਨੂੰ ਹੋਰਾਂ ਨੂੰ ਸੌਂਪੀ ਗਈ ਹੈ।

ਜਸਵੀਰ ਸਿੰਘ ਸਹੋਤਾ ਤਲਾਣੀਆਂ ਤੇ ਮਨਜੀਤ ਸਿੰਘ ‘ਹਰੀ ਇਨ ਕਰੀ ਪੀਜ਼ਾ’ ਵੱਲੋਂ ਰੀਫਰੈਸ਼ਮੈਂਟ ਦੀ ਸੇਵਾ ਕਰਦੇ ਸਮੇਂ।

ਇਸ ਕੈਂਪ ਦੀ ਵੱਖ-ਵੱਖ ਦਾਨੀ ਸੱਜਣਾਂ ਅਤੇ ਵਾਲੰਟੀਅਰਾਂ ਵੱਲੋਂ ਵੱਧ-ਚੜ੍ਹ ਕੇ ਸਹਿਯੋਗ ਦਿੱਤਾ ਜਾਂਦਾ ਹੈ, ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਸ਼ਾਮਲ ਹਨ ਮਨਜੀਤ ਸਿੰਘ (ਕੀ ਇੰਸ਼ੋਰੈਂਸ), ਬਾਬਾ ਬੁੱਢਾ ਜੀ ਸੰਸਥਾ ਅਮਰੀਕਾ ਦੇ ਪ੍ਰਧਾਨ ਸਤਵਿੰਦਰ ਸਿੰਘ ਸੰਧੂ, ਉਪ ਪ੍ਰਧਾਨ ਅਮਰਪਾਲ ਸਿੰਘ ਕਾਹਲੋਂ, ਦਇਆਬੀਰ ਸਿੰਘ (ਪਿੰਟੂ ਬਾਠ), ਹਰਸ਼ਿੰਦਰ ਸਿੰਘ ਸੰਧੂ, ਮਹਿੰਦਰ ਸਿੰਘ ਨਿੱਝਰ, ਪਰਮਜੀਤ ਸਿੰਘ ਖੈਰਾ, ਅੰਤਰਰਾਸ਼ਟਰੀ ਬਾਕਸਰ ਗੁਰਮੀਤ ਸਿੰਘ ਨਿੱਝਰ, ਅਮਰੀਕ ਸਿੰਘ ਰੰਧਾਵਾ, ਹਰਦੇਵ ਸਿੰਘ ਜੱਜ, ਹੀਰਾ ਸਿੰਘ ਭੁੱਲਰ, ਹਰਦੀਪ ਸਿੰਘ ਗਿੱਲ, ਦਲਜੀਤ ਸਿੰਘ ਗਿੱਲ, ਜਗਵੀਰ ਸਿੰਘ ਸਹੋਤਾ (ਹਰੀ ਇਨ ਕਰੀ ਪੀਜ਼ਾ) ਤੋਂ ਹੋਰ ਵੀ ਬਹੁਤ ਸਾਰੇ ਦਾਨੀ ਸੱਜਣਾਂ ਵੱਲੋਂ ਮਦਦ ਕੀਤੀ ਜਾਂਦੀ ਹੈ। ਕੈਂਪ ਵਿਚ ਸ਼ਿਰਕਤ ਕਰਨ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਕਰਮਜੀਤ ਸਿੰਘ ਢਿੱਲੋਂ, ਸੌਰਭ ਰਿਸ਼ੀ ਅਤੇ ਅਨਮੋਲ ਸਿੰਘ ਚੀਮਾ ਵੱਲੋਂ ਛਬੀਲ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਇਹ ਸਮਾਗਮ 25 ਅਗਸਤ ਤੱਕ ਚੱਲੇਗਾ। ਸਮਾਪਤੀ ਸਮਾਰੋਹ ਵਿਚ ਵੱਖ-ਵੱਖ ਸੇਵਾਦਾਰਾਂ, ਦਾਨੀ ਸੱਜਣਾਂ ਅਤੇ ਵਾਲੰਟੀਅਰਾਂ ਦਾ ਮਾਣ-ਸਨਮਾਨ ਕੀਤਾ ਜਾਵੇਗਾ।