ਸਿਆਟਲ ‘ਚ ਬੱਚਿਆਂ ਦਾ ਖੇਡ ਕੈਂਪ ਕਰੋਨਾ ਮਹਾਂਮਾਰੀ ਕਾਰਨ ਮੁਲਤਵੀ

693
Share

ਅੰਤਿਮ ਫੈਸਲਾ 2 ਨੂੰ
ਸਿਆਟਲ, 22 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ‘ਚ ਬੱਚਿਆਂ ਦਾ 11ਵਾਂ ਖੇਡ ਕੈਂਪ ਕਰੋਨਾ ਮਹਾਂਮਾਰੀ ਕਰਕੇ ਮੁਲਤਵੀ ਕੀਤਾ ਗਿਆ ਹੈ, ਜਿਸ ਦਾ ਅੰਤਿਮ ਫੈਸਲਾ 2 ਅਗਸਤ, ਐਤਵਾਰ ਸ਼ਾਮ ਨੂੰ 6 ਵਜੇ ਪ੍ਰਬੰਧਕਾਂ ਤੇ ਸਿਆਟਲ ਦੇ ਖੇਡ ਪ੍ਰੇਮੀਆਂ ਵੱਲੋਂ ਵਿਲਸਨ ਪਲੇਅ ਫੀਲਡਜ਼ ਕੈਂਟ ਵਿਚ ਕੀਤਾ ਜਾਵੇਗਾ। ਪਿਛਲੇ 10 ਸਾਲਾਂ ਤੋਂ ਲਗਾਤਾਰ ਹਰੇਕ ਸਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਜੂਨ, ਜੁਲਾਈ ਤੇ ਅਗਸਤ ਤੱਕ ਤਿੰਨ ਮਹੀਨੇ ਲਈ ਪੰਜਾਬੀ ਭਾਈਚਾਰੇ ਦੇ ਖੇਡ ਪ੍ਰੇਮੀਆਂ ਵੱਲੋਂ ਸਾਂਝੇ ਤੌਰ ‘ਤੇ ਖੇਡ ਕੈਂਪ ਲਗਾਇਆ ਜਾਂਦਾ ਸੀ ਅਤੇ 150 ਤੋਂ 200 ਬੱਚੇ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਸਨ, ਜਿੱਥੇ ਬੱਚਿਆਂ ਨੂੰ ਸਰੀਰਕ ਫਿਟਨੈੱਸ ਤੇ ਵੱਖ-ਵੱਖ ਖੇਡਾਂ ਵਿਚ ਕੋਚਿੰਗ ਮੁਹੱਈਆ ਕੀਤੀ ਜਾਂਦੀ ਰਹੀ ਅਤੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਰਿਹਾ। ਪੰਜਾਬੀ ਭਾਈਚਾਰੇ ਦੇ ਦਾਨੀਆਂ ਵੱਲੋਂ ਖੇਡ ਕੈਂਪ ਦਾ ਖਰਚਾ, ਰਿਫਰੈਸ਼ਮੈਂਟ ਤੇ ਖੇਡ ਕਿੱਟਾਂ ਅਤੇ ਬੱਚਿਆਂ ਨੂੰ ਅਖੀਰਲੇ ਦਿਨ ਖੇਡ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਦੇ ਕੇ ਹੌਂਸਲਾ ਅਫਜ਼ਾਈ ਕੀਤੀ ਜਾਂਦੀ ਰਹੀ। ਪੰਜਾਬੀ ਭਾਈਚਾਰੇ ਦੇ ਖੇਡ ਪ੍ਰੇਮੀਆਂ ਵੱਲੋਂ ਮੌਜੂਦਾ ਹਾਲਾਤਾਂ ਰਾਹੀਂ ਜਾਇਜ਼ਾ ਲਿਆ ਜਾ ਰਿਹਾ ਹੈ। ਜੇਕਰ ਹਾਲਾਤ ‘ਚ ਸੁਧਾਰ ਆਉਂਦਾ ਹੈ ਅਤੇ ਬੱਚਿਆ ਦੀ ਸਿਹਤ ਨੂੰ ਮੱਦੇਨਜ਼ਰ ਰੱਖ ਕੇ ਅਗਸਤ ‘ਚ ਕੈਂਪ ਲਗਾਉਣ ਦਾ ਫੈਸਲਾ ਲਿਆ ਜਾਵੇਗਾ।


Share