#AMERICA

ਸਿਆਟਲ ਖੇਡ ਕੈਂਪ ਦੇ ਸਪਾਂਸਰ ਮਾਂਟਰੀਅਲ ਦੇ ਜਜਇੰਦਰ ਸਿੰਘ ਸਰੋਆ ਸਨਮਾਨਤ

ਸਿਆਟਲ, 3 ਜਨਵਰੀ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਵਿਚ ਹਰ ਸਾਲ ਚਲ ਰਹੇ ਬੱਚਿਆਂ ਦੇ ਖੇਡ ਕੈਂਪ 2023 ਦੇ ਮੈਡਲ ਸਪਾਂਸਰ ਕਰਨ ਵਾਲੇ ਮਾਂਟਰੀਅਲ ਦੇ ਸਪਾਂਸਰ ਜਜਇੰਦਰ ਸਿੰਘ ਸਰੋਆ ਨੂੰ ਸਿਆਟਲ ਵਿਚ ਸਨਮਾਨਿਤ ਕੀਤਾ ਗਿਆ। ਸਮਾਜ ਸੇਵੀ ਸੰਸਥਾ ਸਿੱਖ ਆਫ ਸਿਆਟਲ ਦੇ ਕਨਵੀਨਰ ਸੌਰਭ ਰਿਸ਼ੀ ਨੇ ਜੱਜਇੰਦਰ ਸਿੰਘ ਸਰੋਆ ਨੂੰ ਸ਼ਾਉਲ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਰਵਿੰਦਰ ਕੁਮਾਰ ਰਿਸ਼ੀ ਡਿਪਟੀ ਡਾਇਰੈਕਟਰ ਖੇਡਾਂ ਪਟਿਆਲਾ ਰਵਨੀਤ ਕੌਰ, ਖਿਡਾਰੀ ਜੱਗ ਕਰਮਨ ਸਿੰਘ ਤੇ ਕਰਮਨ ਸਿੰਘ ਆਈਸ ਹਾਕੀ ਖਿਡਾਰੀ, ਸੁਖਦੇਵ ਸਿੰਘ ਸੰਧੂ ਪ੍ਰਧਾਨ ਰੋਡਾ ਵਾਲਾ ਗੁਰਦੁਆਰਾ, ਕੈਂਪ ਦੇ ਬੱਚੇ ਤੇ ਪ੍ਰਬੰਧਕ ਕਰਮਜੀਤ ਸਿੰਘ ਢਿੱਲੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਤੋਂ ਪਹਿਲਾਂ ਹਰਸ਼ਿੰਦਰ ਸਿੰਘ ਸੰਧੂ, ਪਿੰਟੂ ਬਾਠ, ਮਹਿੰਦਰ ਸਿੰਘ ਨਿੱਜਰ, ਸਤਵਿੰਦਰ ਸਿੰਘ ਸੰਧੂ, ਅਮਰ ਪਾਲ ਸਿੰਘ ਕਾਹਲੋਂ, ਮਨਜੀਤ ਸਿੰਘ ਕੀ ਇੰਸ਼ੋਰੈਂਸ, ਗਗਨਦੀਪ ਸਿੰਘ ਢਿੱਲੋਂ ਪੰਜਵੜ, ਪਾਲਕੀ ਪੂਸ਼ਪਾ, ਅਮਰੀਕ ਸਿੰਘ ਰੰਧਾਵਾ, ਸੌਰਭ ਰਿਸ਼ੀ, ਖਹਿਰਾ ਪਾਣੀ ਕੀ ਸੇਵਾ, ਪੀਜ਼ੇ ਦੀ ਸੇਵਾ ਕਰਨ ਵਾਲਿਆਂ ਨੂੰ ਪਹਿਲਾਂ ਹੀ ਸਨਮਾਨਿਤ ਕੀਤਾ ਜਾ ਚੁੱਕਾ ਹੈ।