ਸੈਕਰਾਮੈਂਟੋ, 19 ਅਕਤੂਬਰ (ਪੰਜਾਬ ਮੇਲ)- ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਉੱਘੇ ਲੀਡਰ ਸ. ਅਜੀਤ ਇੰਦਰ ਸਿੰਘ ਮੋਫਰ ਅੱਜਕੱਲ੍ਹ ਅਮਰੀਕਾ ਦੌਰੇ ‘ਤੇ ਹਨ। ਆਪਣੇ ਇਸ ਦੌਰੇ ਦੌਰਾਨ ਉਹ ਸੈਕਰਾਮੈਂਟੋ ਅਤੇ ਰੀਨੋ ਦੀ ਜਾਣੀ-ਪਹਿਚਾਣੀ ਸ਼ਖਸੀਅਤ ਮਾਈਕਲ ਬੱਠਲਾ (3P1) ਅਤੇ ਸਿਆਰਾ ਬੱਠਲਾ (3P1) ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਉੱਘੇ ਵਕੀਲ ਕੁਲਜੀਤ ਸਿੰਘ ਸਿੱਧੂ ਵੀ ਹਾਜ਼ਰ ਸਨ। ਇਸ ਦੌਰਾਨ ਉਨ੍ਹਾਂ ਦੇ ਸਵਾਗਤ ਲਈ ਗੁਰਜਤਿੰਦਰ ਸਿੰਘ ਰੰਧਾਵਾ, ਉਪਿੰਦਰ ਸਿੰਘ (ਬੱਬੂ ਢਿੱਲੋਂ), ਬ੍ਰਿਜ ਭੂਸ਼ਨ ਮਿੱਡਾ (ਰੀਨੋ), ਕਰਨਦੀਪ ਸਿੰਘ ਢਿੱਲੋਂ, ਅੰਗਦ ਸਿੰਘ ਵਿਰਕ, ਅਜੈ ਪਾਲ ਸਿੰਘ ਬੱਠਲਾ, ਗੁਰਕੀਰਤ ਸਿੰਘ ਬੱਠਲਾ, ਸਤਨਾਮ ਸਿੰਘ ਤੂਰ, ਕਰਨਪਾਲ ਸਿੰਘ, ਨਿਰਮਲਜੀਤ ਕੌਰ ਰੰਧਾਵਾ, ਰਾਜਬੀਰ ਢਿੱਲੋਂ, ਸਬਰੀਨਾ ਢਿੱਲੋਂ, ਐਲਕਸ ਬੱਠਲਾ ਅਤੇ ਰੋਨੀਕਾ ਬੱਠਲਾ ਵੀ ਹਾਜ਼ਰ ਸਨ।
ਇਸ ਦੌਰਾਨ ਅਜੀਤ ਇੰਦਰ ਸਿੰਘ ਮੋਫਰ ਨੇ ਬੋਲਦਿਆਂ ਕਿਹਾ ਕਿ ਇਸ ਵਕਤ ਪੰਜਾਬ ਡਾਂਵਾਂਡੋਲ ਹੋਇਆ ਪਿਆ ਹੈ ਅਤੇ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਆਉਣ ਵਾਲੀਆਂ ਚੋਣਾਂ ਲਈ ਹੁਣ ਤੋਂ ਹੀ ਤਿਆਰੀ ਕਰ ਰਹੀ ਹੈ ਅਤੇ 2027 ਦੀਆਂ ਪੰਜਾਬ ਚੋਣਾਂ ‘ਚ ਸਾਰਥਿਕ ਨਤੀਜੇ ਨਿਕਲਣਗੇ। ਇਸ ਮੌਕੇ ਉਨ੍ਹਾਂ ਨੇ ਬੱਠਲਾ ਪਰਿਵਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਨਾਲ ਮੇਰੀ ਲੰਮੇ ਸਮੇਂ ਤੋਂ ਜਾਣ-ਪਹਿਚਾਣ ਹੈ। ਉਨ੍ਹਾਂ ਨੇ ਬੱਠਲਾ ਪਰਿਵਾਰ ਵੱਲੋਂ ਅਮਰੀਕਾ ਵਿਚ ਆਣ ਕੇ ਕੀਤੀ ਤਰੱਕੀ ‘ਤੇ ਖੁਸ਼ੀ ਜ਼ਾਹਿਰ ਕੀਤੀ।
ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਅਮਰੀਕਾ ਦੌਰੇ ‘ਤੇ
