#INDIA

ਸਾਬਕਾ ਲੋਕ ਸਭਾ Speaker ਮਨੋਹਰ ਜੋਸ਼ੀ ਦਾ ਦੇਹਾਂਤ

ਮੁੰਬਈ, 23 ਫਰਵਰੀ (ਪੰਜਾਬ ਮੇਲ)- ਲੋਕ ਸਭਾ ਦੇ ਸਾਬਕਾ ਸਪੀਕਰ ਮਨੋਹਰ ਜੋਸ਼ੀ ਦਾ ਅੱਜ ਮੁੰਬਈ ਦੇ ਪੀਡੀ ਹਿੰਦੂਜਾ ਹਸਪਤਾਲ ਵਿਚ ਦੇਹਾਂਤ ਹੋ ਗਿਆ। ਹਸਪਤਾਲ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਜੋਸ਼ੀ (86) ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ 21 ਫਰਵਰੀ ਨੂੰ ਹਸਪਤਾਲ ਦੇ ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਅੱਜ ਤੜਕੇ ਉਨ੍ਹਾਂ ਆਖਰੀ ਸਾਹ ਲਿਆ। ਸ਼੍ਰੀ ਜੋਸ਼ੀ ਨੂੰ ਵੀ ਪਿਛਲੇ ਸਾਲ ਮਈ ‘ਚ ਦਿਮਾਗੀ ਦੌਰਾ ਪੈਣ ਤੋਂ ਬਾਅਦ ਇਸੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਮਨੋਹਰ ਜੋਸ਼ੀ, ਜੋ ਜੋਸ਼ੀ ਸਰ ਦੇ ਨਾਂ ਨਾਲ ਜਾਣੇ ਜਾਂਦੇ ਸਨ, ਰਾਜ ਦੇ ਮੁੱਖ ਮੰਤਰੀ ਬਣਨ ਵਾਲੇ ਅਣਵੰਡੀ ਸ਼ਿਵ ਸੈਨਾ ਦੇ ਪਹਿਲੇ ਨੇਤਾ ਸਨ ਅਤੇ 1995 ਤੋਂ 1999 ਤੱਕ ਇਸ ਅਹੁਦੇ ‘ਤੇ ਸੇਵਾ ਕੀਤੀ। ਜੋਸ਼ੀ ਸੰਸਦ ਮੈਂਬਰ ਵੀ ਚੁਣੇ ਗਏ ਅਤੇ 2002 ਤੋਂ 2004 ਤੱਕ ਲੋਕ ਸਭਾ ਦੇ ਸਪੀਕਰ ਰਹੇ। ਉਸ ਸਮੇਂ ਕੇਂਦਰ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ।