#PUNJAB

ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਪੁੱਤਰ ਨਸ਼ੇ ਮਾਮਲੇ ‘ਚ ਗ੍ਰਿਫ਼ਤਾਰ

-42.89 ਗ੍ਰਾਮ ਚਿੱਟਾ ਕੀਤਾ ਬਰਾਮਦ
ਸ਼ਿਮਲਾ, 10 ਅਪ੍ਰੈਲ (ਪੰਜਾਬ ਮੇਲ)- ਸ਼ਿਮਲਾ ਪੁਲਿਸ ਨੇ ਪੁਰਾਣੇ ਬੱਸ ਸਟੈਂਡ ਦੇ ਨਜ਼ਦੀਕ ਇਕ ਹੋਟਲ ‘ਚ ਛਾਪਾ ਮਾਰ ਕੇ 42.89 ਗ੍ਰਾਮ ਚਿੱਟੇ ਦੇ ਨਾਲ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ ਤੇ ਇਕ ਲੜਕੀ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪ੍ਰਕਾਸ਼ ਸਿੰਘ ਮਕਾਨ ਨੰਬਰ 512, ਸੈਕਟਰ 36 ਚੰਡੀਗੜ੍ਹ ਦਾ ਰਹਿਣ ਵਾਲਾ ਹੈ। ਹੋਰ ਮੁਲਜ਼ਮ ਅਜੇ ਕੁਮਾਰ ਪਿੰਡ ਨਾਰਖੇਰੀਆ ਪਟਿਆਲਾ, ਸ਼ੁਭਮ ਕੌਸ਼ਲ ਮਕਾਨ ਨੰਬਰ 204 ਬਲਾਕ ਏ, ਸੈਕਟਰ ਇਕ ਚੰਡੀਗੜ੍ਹ ਤੇ ਬਲਵਿੰਦਰ ਨਵਾਂ ਗਾਓਂ, ਮੋਹਾਲੀ ਦਾ ਰਹਿਣ ਵਾਲਾ ਹੈ। ਇਹ ਸਾਰੇ ਸ਼ਿਮਲਾ ਦੇ ਇਕ ਹੋਟਲ ‘ਚ ਕਮਰਾ ਨੰਬਰ 46 ‘ਚ ਠਹਿਰੇ ਸਨ। ਪੁਲਿਸ ਇਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਚਿੱਟਾ ਕਿੱਥੋਂ ਲਿਆਂਦੇ ਸਨ ਤੇ ਇਸਨੂੰ ਕਿੱਥੇ ਪਹੁੰਚਾਇਆ ਜਾਣਾ ਸੀ।