ਭੋਪਾਲ, 21 ਦਸੰਬਰ (ਪੰਜਾਬ ਮੇਲ)-ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਬੁੱਧਵਾਰ ਨੂੰ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਨਿਰਵਿਰੋਧ ਸਪੀਕਰ ਚੁਣੇ ਗਏ। ਮੱਧ ਪ੍ਰਦੇਸ਼ ਦੀ ਨਵੀਂ ਚੁਣੀ ਗਈ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਨੂੰ ਹੋਵੇਗਾ। ਮੁੱਖ ਮੰਤਰੀ ਮੋਹਨ ਯਾਦਵ ਨੇ 66 ਸਾਲਾ ਤੋਮਰ ਨੂੰ ਸਪੀਕਰ ਬਣਾਉਣ ਦਾ ਪ੍ਰਸਤਾਵ ਰੱਖਿਆ, ਜਿਸ ਦੀ ਵਿਰੋਧੀ ਧਿਰ ਦੇ ਆਗੂ ਉਮੰਗ ਸਿੰਘਾਰ ਨੇ ਤਾਈਦ ਕੀਤੀ। ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਤੋਮਰ ਨੂੰ ਸਪੀਕਰ ਬਣਾਉਣ ਦਾ ਪ੍ਰਸਤਾਵ ਰੱਖਿਆ, ਜਿਸ ਦੀ ਸਾਬਕਾ ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਨੇ ਤਾਈਦ ਕੀਤੀ। ਇਸ ਤੋਂ ਇਲਾਵਾ ਤੋਮਰ ਦੇ ਹੱਕ ‘ਚ ਪੰਜ ਹੋਰਨਾਂ ਨੇ ਪ੍ਰਸਤਾਵ ਰੱਖੇ।