#EUROPE

ਸਾਨੀਆ ਤੋਂ ਤਲਾਕ ਮਗਰੋਂ ਸ਼ੋਇਬ ਮਲਿਕ ਵੱਲੋਂ ਪਾਕਿਸਤਾਨੀ Actress ਨਾਲ ਨਿਕਾਹ

ਕਰਾਚੀ, 20 ਜਨਵਰੀ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਸ਼ੋਇਬ ਮਲਿਕ ਨੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੋਂ ਤਲਾਕ ਲੈਣ ਮਗਰੋਂ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਸਨਾ ਜਾਵੇਦ ਨਾਲ ਨਿਕਾਹ ਕਰਵਾ ਲਿਆ। ਸ਼ੋਇਬ ਤੇ ਸਾਨੀਆ ਦਾ ਪੰਜ ਸਾਲ ਦਾ ਇੱਕ ਲੜਕਾ ਵੀ ਹੈ, ਜੋ ਸਾਨੀਆ ਨਾਲ ਰਹਿੰਦਾ ਹੈ। ਸ਼ੋਇਬ ਨੇ ਸੋਸ਼ਲ ਮੀਡੀਆ ‘ਤੇ ਆਪਣੀ ਨਵੀਂ ਪਤਨੀ ਨਾਲ ਤਸਵੀਰਾਂ ਪਾਈਆਂ ਹਨ। ਸਾਨੀਆ ਦੇ ਪਿਤਾ ਇਮਰਾਨ ਮਿਰਜ਼ਾ ਨੇ ਦੱਸਿਆ, ”ਇਹ ‘ਖੁੱਲ੍ਹਾ’ ਸੀ ਜਿਸ ਵਿਚ ਮੁਸਲਿਮ ਮਹਿਲਾ ਆਪਣੇ ਪਤੀ ਤੋਂ ਇਕਤਰਫ਼ਾ ਤਲਾਕ ਲੈ ਸਕਦੀ ਹੈ। ਸ਼ੋਇਬ ਅਤੇ ਸਾਨੀਆ ਦੇ ਸਬੰਧਾਂ ਵਿਚ ਕੁੜੱਤਣ ਦੀਆਂ ਖ਼ਬਰਾਂ 2022 ਤੋਂ ਆ ਰਹੀਆਂ ਸਨ ਅਤੇ ਪਿਛਲੇ ਦੋ ਸਾਲ ਵਿਚ ਦੋਵਾਂ ਨੂੰ ਇਕੱਠਿਆਂ ਨਹੀਂ ਦੇਖਿਆ ਗਿਆ।